ਕੈਪਟਨ ਦਾ ਸਮਾਰਟ ਫੋਨ ਬਣਿਆ ਅਲਾਦੀਨ ਦਾ ਚਰਾਗ , ਨਿਕਲ ਰਹੇ ਹਨ ਹਰ ਰੋਜ਼ ਨਵੇਂ ਰਾਜ਼

Prabhjot Kaur
2 Min Read

ਚੰਡੀਗੜ੍ਹ : ਕੈਪਟਨ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਮਾਰਟਫੋਨ ਲਈ ਹਰ ਦਿਨ ਇੱਕ ਨਵੀਂ ਗੱਲ ਸਾਹਮਣੇ ਆ ਰਹੀ ਹੈ। ਜੀ ਹਾਂ! ਜੇਕਰ ਤੁਹਾਡੇ ਕੋਲ ਸਮਾਰਟ ਹੈ ਪਰ ਫਿਰ ਵੀ ਤੁਸੀ ਕੈਪਟਨ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਮਾਰਟਫੋਨ ਪ੍ਰਾਪਤ ਕਰਨ ਦੀ ਇੱਛਾ ਰਖਦੇ ਹੋ ਤਾਂ ਤੁਹਾਡਾ ਇਹ ਲਾਲਚ ਤਹਾਨੂੰ ਜੇਲ੍ਹ ਵੀ ਪਹੁੰਚਾ ਸਕਦਾ ਹੈ।

ਕਿਉਂਕਿ ਕੈਪਟਨ ਸਰਕਾਰ ਨੇ ਨੌਜਵਾਨਾਂ ਕੋਲ ਇਹ ਸ਼ਰਤ ਰੱਖੀ ਹੈ ਕਿ ਜਿੰਨ੍ਹਾ ਨੌਜਵਾਨਾਂ ਕੋਲ ਪਹਿਲਾਂ ਤੋਂ ਸਮਾਰਟਫੋਨ ਹਨ ਉਹ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਫੋਨ ਹਾਸਲ ਨਹੀਂ ਕਰ ਸਕਣਗੇ। ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਇਹ ਫੋਨ ਲੈਣ ਲਈ ਘੋਸ਼ਣਾ ਪੱਤਰ ਦੇਣਾ ਪਵੇਗਾ। ਸ਼ਰਤ ਇਹ ਵੀ ਹੈ ਕਿ ਝੂਠਾ ਘੋਸ਼ਣਾ ਪੱਤਰ ਦੇਣ ਵਾਲੇ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ।

ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਸਿਰਫ ਇਹੋ ਜਿਹੀਆਂ ਬੇ-ਬੁਨਿਆਦੀ ਗੱਲਾਂ ਕਰਕੇ ਸਿਰਫ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਖਬੀਰ ਬਾਦਲ ਅਨੁਸਾਰ ਕੈਪਟਨ ਦਾ ਇੱਕੋ ਇੱਕ ਮੰਤਵ ਨੌਜਵਾਨਾਂ ਨੂੰ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਭੇਜਣ ਦਾ ਹੈ ਇਸ ਲਈ ਉਹ ਨੌਜਵਾਨਾਂ ਨੂੰ ਸਮਾਰਟਫੋਨ ਦਾ ਝੂਠਾ ਲਾਰਾ ਲਾ ਰਿਹਾ ਹੈ। ਹੁਣ ਕੈਪਟਨ ਦੇ ਇਸ ਸਮਾਰਟ ਨੂੰ ਕੌਣ ਹਾਸਲ ਕਰਦਾ ਹੈ ਤੇ ਕਿਸ ਨੂੰ ਮਿਲਦੀਆਂ ਹਨ ਜੇਲ੍ਹ ਦੀਆਂ ਸ਼ਲਾਖਾਂ ! ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Share this Article
Leave a comment