ਕੈਨੇਡਾ ਦੇ ਪਬਲਿਕ ਹੈਲਥ ਮਾਹਿਰਾਂ ਵੱਲੋਂ ਨੌਨ ਮੈਡੀਕਲ ਮਾਸਕ ਪਹਿਨਣ ਦੀ ਸਲਾਹ

TeamGlobalPunjab
1 Min Read

ਕੈਨੇਡਾ ਦੇ ਪਬਲਿਕ ਹੈਲਥ ਮਾਹਿਰਾਂ ਵੱਲੋਂ ਕੈਨੇਡੀਅਨਾਂ ਨੂੰ ਇਸ ਗੱਲ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਕਿ ਜੇ ਹੋਰਨਾਂ ਕੋਲੋਂ ਉਨ੍ਹਾਂ ਤੋਂ ਦੂਰੀ ਨਹੀਂ ਬਣਾਈ ਜਾਂਦੀ ਤਾਂ ਲੋਕਾਂ ਵਿੱਚ ਜਾਣ ਤੋਂ ਪਹਿਲਾਂ ਉਹ ਨੌਨ ਮੈਡੀਕਲ ਮਾਸਕਸ ਪਾ ਸਕਦੇ ਹਨ। ਡਾ. ਥੈਰੇਸਾ ਟੈਮ ਨੇ ਆਖਿਆ ਕਿ ਇਹ ਨਵੀਆਂ ਸਿਫਾਰਸ਼ਾਂ ਇਸ ਲਈ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਸਟੇਅ ਐਟ ਹੋਮ ਸਬੰਧੀ ਹੁਕਮਾਂ ਨੂੰ ਵੱਖ ਵੱਖ ਪ੍ਰੋਵਿੰਸਾਂ ਵਿੱਚ ਚੁੱਕਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਬਾਹਰ ਜਾਣਾ ਸੁ਼ਰੂ ਕਰ ਦਿੱਤਾ ਹੈ, ਜਨਤਕ ਵਾਹਨਾਂ ਦੀ ਸਵਾਰੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਸਟੋਰਜ਼ ਵੀ ਖੁੱਲ੍ਹ ਗਏ ਹਨ। ਆਪਣੀ ਰੋਜ਼ਾਨਾ ਬ੍ਰੀਫਿੰਗ ਵਿੱਚ ਟੈਮ ਨੇ ਆਖਿਆ ਕਿ ਇਸ ਨਾਲ ਸਾਨੂੰ ਅਰਥਚਾਰੇ ਨੂੰ ਮੁੜ ਖੋਲ੍ਹਣ ਵਿੱਚ ਮਦਦ ਮਿਲੇਗੀ ਤੇ ਲੋਕ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਸਕਣਗੇ।

Share this Article
Leave a comment