ਕੈਨੇਡਾ ਦੀ ਅਦਾਲਤ ਵੱਲੋਂ 55 ਸਾਲਾ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ

TeamGlobalPunjab
1 Min Read

ਓਟਾਵਾ: ਬਰੈਂਪਟਨ ਵਿਖੇ ਸੈਂਡਲਵੁੱਡ ਪਾਰਕਵੇਅ ਦੇ ਨੇੜੇ 2019 ’ਚ ਆਪਣੀ ਹੀ ਟੈਕਸੀ ਵਿਚ ਬੈਠੀ ਸਵਾਰੀ, ਪੰਜਾਬੀ ਮੂਲ ਦੇ ਬਲਵਿੰਦਰ ਬੈਂਸ ਨੂੰ ਜਾਣਬੁੱਝ ਕੇ ਕਾਰ ਹੇਠ ਦਰੜ ਕੇ ਮਾਰਨ ਦੇ ਦੋਸ਼ ਵਿਚ ਕੈਨੇਡਾ ਦੇ ਮਿਸੀਸਾਗਾ ਵਾਸੀ ਅਮਰਜੀਤ ਲਾਂਬਾ 55 ਸਾਲ ਨੂੰ ਬੀਤੇ ਦਿਨੀਂ ਕੈਨੇਡਾ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ 12 ਸਾਲ ਤੱਕ ਪੈਰੋਲ ਵੀ ਨਾ ਮਿਲਣ ਦਾ ਹੁਕਮ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ 25 ਦਸੰਬਰ, 2019 ਕ੍ਰਿਸਮਸ ਦੀ ਰਾਤ 11 ਵਜੇ ਸੈਂਡਲਵੁੱਡ ਪਾਰਕਵੇਅ ਈਸਟ ਦੇ ਦੱਖਣ ਵੱਲ ਸਥਿਤ ਸਨੀ ਮੈਡੋਅ ਬੁਲੇਵਾਰਡ ਅਤੇ ਰੈਡ ਰਿਵਰ ਡਰਾਈਵਰ ’ਤੇ ਹੋਈ ਵਾਰਦਾਤ ਦੌਰਾਨ ਇੱਕ ਟੈਕਸੀ ਡਰਾਈਵਰ ਇਕ ਮੁਸਾਫਰ ਨੂੰ ਲੈ ਕੇ ਪੁੱਜਿਆ। ਮੁਸਾਫਰ ਦੀ ਪਛਾਣ ਬਲਵਿੰਦਰ ਸਿੰਘ ਬੈਂਸ ਵਜੋਂ ਕੀਤੀ ਗਈ, ਜੋ ਵਾਰ-ਵਾਰ ਕਹਿ ਰਿਹਾ ਸੀ ਕਿ ਉਹ ਗਲਤ ਪਤੇ ’ਤੇ ਆ ਗਿਆ ਹੈ ਅਤੇ ਡਰਾਈਵਰ ਉਸ ਨੂੰ ਕਿਤੇ ਹੋਰ ਲੈ ਚੱਲੇ। ਪਰ ਡਾਲਰਾਂ ਦੇ ਚੱਕਰ ‘ਚ ਡਰਾਈਵਰ ਨੇ ਬਲਵਿੰਦਰ ਸਿੰਘ ਬੈਂਸ ਨੂੰ ਗੱਡੀ ਹੇਠ ਦਰੜ ਦਿੱਤਾ। ਇਹ ਸਾਰੀ ਘਟਨਾ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਅਤੇ ਬਾਅਦ ਵਿਚ ਡਰਾਈਵਰ ਦੀ ਸ਼ਨਾਖਤ ਅਮਰਜੀਤ ਸਿੰਘ ਲਾਂਬਾ ਵਜੋਂ ਹੋਈ।

Share this Article
Leave a comment