Breaking News

ਕੈਨੇਡਾ ‘ਚ 19 ਸਾਲਾਂ ਨੌਜਵਾਨ ਦੀ ਰਿਸ਼ਤੇਦਾਰ ਨੇ ਕੀਤੀ ਸੀ ਹੱਤਿਆ, ਲਾਸ਼ ਨੂੰ ਭਾਰਤ ਲਿਆਉਣ ਦਾ ਕੀਤਾ ਜਾ ਰਿਹੈ ਪ੍ਰਬੰਧ

ਟੋਰਾਂਟੋ : ਕੈਨੇਡਾ ‘ਚ 43 ਸਾਲਾ ਵਿਅਕਤੀ ਨੂੰ ਆਪਣੇ 19 ਸਾਲਾ ਰਿਸ਼ਤੇਦਾਰ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਤੇ ਆਪਣੀ ਪਤਨੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡਮਨਟਨ ਵਿਚ ਗੁਮਦੁਰ ਸਿੰਘ ਬਰਾੜ ਨੇ ਆਪਣੇ ਰਿਸ਼ਤੇਦਾਰ ਹਰਮਨਜੋਤ ਸਿੰਘ ਭੱਠਲ ਦੀ ਹੱਤਿਆ ਕਰ ਦਿੱਤੀ ਅਤੇ ਆਪਣੀ ਪਤਨੀ ਸਤਵੀਰ ਕੌਰ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਭੱਠਲ ਪਿੰਡ ਤੋਂ ਹਰਮਨਜੋਤ ਸਿੰਘ ਸਟੱਡੀ ਵੀਜ਼ਾ ‘ਤੇ ਦਸੰਬਰ 2018 ‘ਚ ਕੈਨੇਡਾ ਆਇਆ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ ਉਤਰੀ ਅਲਬਰਟਾ ਇੰਸਟੀਚਿਊਟ ਆਫ ਟੈਕਨਾਲੌਜੀ ‘ਚ ਪੜ੍ਹ ਰਿਹਾ ਸੀ ਤੇ  ਰਿਸ਼ਤੇਦਾਰਾਂ ਕੋਲ ਠਹਿਰਿਆ ਸੀ।

ਮੁਲਜ਼ਮ ਦੀ ਆਪਣੀ ਪਤਨੀ ਨਾਲ ਬਹਿਸ  ਹੋਈ ਸੀ।ਜਿਸਤੋਂ ਬਾਅਦ ਗੁਮਦੁਰ ਨੇ ਵਾਹਨ ‘ਤੇ ਗੋਲ਼ੀ ਚਲਾ ਦਿੱਤੀ ਸੀ ।ਹਰਮਨਜੋਤ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਜਦੋਂ ਕਿ ਸਤਵੀਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕੀਤਾ ਗਿਆ ।  ਹਰਮਨਜੋਤ ਤੇ ਸਤਵੀਰ ਨੂੰ ਗੋਲ਼ੀ ਮਾਰਨ ਤੋਂ ਬਾਅਦ ਗੁਮਦੁਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

ਹਰਮਨਜੋਤ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Check Also

ਜਗਮੀਤ ਬਰਾੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ …

Leave a Reply

Your email address will not be published. Required fields are marked *