ਕੈਂਸਰ ਦੀ ਬਿਮਾਰੀ ਨਾਲ ਜੰਗ ਜਿੱਤ ਕੇ ਭਾਰਤ ਪਰਤੇ ਇਰਫਾਨ ਖਾਨ, ਜਲਦ ਨਜ਼ਰ ਵੱਡੇ ਪਰਦੇ ‘ਤੇ ਨਜ਼ਰ ਆ ਸਕਦੇ ਹਨ। ਇਹ ਬਾਲੀਵੁੱਡ ਲਈ ਬਹੁਤ ਹੀ ਚੰਗੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਰਫਾਨ ਖਾਨ ਕੈਂਸਰ ਦੀ ਜੰਗ ਜਿੱਤ ਕੇ ਭਾਰਤ ਵਾਪਸ ਆ ਚੁੱਕੇ ਹਨ। ਫਿਲਹਾਲ ਉਹ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ ਖਬਰਾਂ ਇਹ ਵੀ ਹਨ ਕਿ ਇਰਫਾਨ ਜਲਦ ਹੀ ਕੰਮ ‘ਤੇ ਵੀ ਵਾਪਸ ਆਉਣਗੇ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਰਫਾਨ ਖਾਨ 22 ਫਰਵਰੀ ਤੋਂ ਹਿੰਦੀ ਮੀਡੀਅਮ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਫਿਲਮ ਦੇ ਮੇਕਰਸ ਨੇ ਲੰਬਾ ਇੰਤਜ਼ਾਰ ਕੀਤਾ ਹੈ।
ਦੱਸਿਆ ਜਾਂਦਾ ਹੈ ਕਿ ਇਸ ਫਿਲਮ ਲਈ ਨਿਰਮਾਤਾਵਾਂ ਨੇ ਲੰਡਨ ਜਾ ਕੇ ਇਰਫਾਨ ਨੂੰ ਸਕਰਿਪਟ ਸੁਣਾਈ ਸੀ ਅਤੇ ਉਨ੍ਹਾਂ ਨੂੰ ਕਾਫੀ ਪਸੰਦ ਵੀ ਆਈ ਸੀ। ਉੱਥੇ ਹੀ ਹੁਣ ਤੱਕ ਹਿੰਦੀ ਮੀਡੀਅਮ-2 ਦੀ ਅਦਾਕਾਰਾ ਫਾਈਨਲ ਨਹੀਂ ਹੋ ਸਕੀ ਹੈ। ਪਹਿਲਾਂ ਇਸ ਫਿਲਮ ਲਈ ਕਰੀਨਾ ਕਪੂਰ ਦਾ ਨਾਮ ਆ ਰਿਹਾ ਸੀ। ਹੁਣ ਰਾਧਿਕਾ ਮਦਾਨ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਦੱਸ ਦਈਏ ਕਿ ‘ਹਿੰਦੀ ਮੀਡੀਅਮ ‘ਚ ਆਈ ਸੀ ਅਤੇ ਉਸ ਸਾਲ ਦੀ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀ ਫਿਲਮ ਬਣ ਸੀ। ਇਸ ਫਿਲਮ ‘ਚ ਇਰਫਾਨ ਨਾਲ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਨਜ਼ਰ ਆਈ ਸੀ। ਦੱਸ ਦਈਏ ਇਰਫਾਨ ਖਾਨ ਪਿਛਲੇ ਲੰਬੇ ਸਮੇਂ ਤੋਂ ਨਿਊਰੋ ਇੰਡੋਕ੍ਰਾਈਨ ਟਿਊਮਰ ਨਾਮ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਲੰਡਨ ‘ਚ ਰਹਿ ਕੇ ਹੀ ਇਲਾਜ ਕਰਵਾ ਰਹੇ ਸੀ।