ਕੋਰੋਨਾ ਦੇ ਮਰੀਜ਼ ਜਲਦ ਰਿਕਵਰੀ ਲਈ ਖਾਣ-ਪੀਣ ‘ਚ ਸ਼ਾਮਿਲ ਕਰਨ ਇਹ ਚੀਜ਼ਾਂ

TeamGlobalPunjab
4 Min Read

ਨਿਉਜ਼ ਡੈਸਕ: ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਕਹਿਰ ਰੋਜ਼ਾਨਾ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਚੱਲਦਿਆਂ ਆਮ ਜਨਜੀਵਨ ’ਤੇ ਬਹੁਤ ਅਸਰ ਹੋਇਆ ਹੈ। ਜਿਥੇ ਇਸ ਮਹਾਮਾਰੀ ਤੋਂ ਬਚਣ ਲਈ ਮਾਸਕ, ਟੀਕਾਕਰਣ ਅਤੇ ਸਰੀਰਕ ਦੂਰੀ ਜ਼ਰੂਰੀ ਹੈ।ਉਥੇ ਹੀ ਆਪਣੇ ਇਮੀਉਨ ਸਿਸਟਮ ਨੂੰ ਵੀ ਸਟਰੋਂਗ ਰਖਣਾ ਜ਼ਰੂਰੀ ਹੈ। ਦਸ ਦਈਏ   ਇਮਿਊਨਿਟੀ ਮਜ਼ਬੂਤ ਕਰਨ ਦੀ ਪ੍ਰਕਿਰਿਆ ਵਿੱਚ ਵਿਟਾਮਿਨ ‘ਸੀ’ ਅਹਿਮ ਹੈ।

ਪਰ ਕੁਝ ਅਜਿਹੇ ਮਰੀਜ਼ ਹਨ ਜਿੰਨ੍ਹਾਂ ਨੂੰ ਕੋਵਿਡ 19 ਦੇ ਲੱਛਣ ਨਹੀਂ ਦਿਖ ਰਹੇ ਤਾਂ ਉਹ ਘਰ ਬੈਠੇ ਹੀ ਆਪਣਾ ਖ਼ਿਆਲ ਰਖ ਸਕਦੇ ਹਨ।  ਇਸ ਸੰਕ੍ਰਮਣ ਤੋਂ ਬਾਹਰ ਆਉਣ ਲਈ ਡਾਇਟ ਅਤੇ ਨਿਊਟ੍ਰੀਸ਼ੀਅਨ ਸਭ ਤੋਂ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

 ਬਾਸੀ ਅਤੇ ਬਚਿਆ ਹੋਇਆ ਭੋਜਨ ਨਾ ਖਾਓ: ਇਕ ਰਿਪੋਰਟ ਦੇ ਅਨੁਸਾਰ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਘਰ ਦਾ ਅਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ। ਭੋਜਨ ‘ਚ ਫੈਟ, ਕਾਰਬੋਹਾਈਡਰੇਟ, ਹਾਈ ਵੈਲਿਊ ਪ੍ਰੋਟੀਨ, ਐਂਟੀ-ਆਕਸੀਡੈਂਟਸ, ਵਿਟਾਮਿਨ-ਸੀ, ਡੀ, ਆਦਿ ਨਾਲ ਭਰਪੂਰ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਭੋਜਨ ਨਾਲ ਜ਼ਰੂਰਤ ਪੂਰੀ ਨਾ ਹੋਣ ‘ਤੇ ਡਾਕਟਰ ਤੋਂ ਓਰਲ ਸਪਲੀਮੈਂਟ ਲੈ ਕੇ ਸੇਵਨ ਕਰੋ। ਨਾਲ ਹੀ ਹਮੇਸ਼ਾ ਤਾਜ਼ਾ ਭੋਜਨ ਖਾਓ।

 ਨਾਸ਼ਤੇ ਤੋਂ ਡਿਨਰ ਤੱਕ ਖਾਓ ਇਹ ਚੀਜ਼ਾਂ

- Advertisement -
  • ਬ੍ਰੇਕਫਾਸਟ ‘ਚ: ਪੋਹਾ/ਵੇਸਣ ਦਾ ਚਿੱਲਾ, ਸੂਜੀ ਦਾ ਉਪਮਾ, ਇਡਲੀ, ਆਂਡੇ ਦੀ ਸਫੇਦੀ-2, ਨਮਕੀਨ ਸੇਵੀਆਂ ਸਬਜ਼ੀਆਂ ਦੇ ਨਾਲ, ਹਲਦੀ ਵਾਲਾ ਦੁੱਧ
  • ਲੰਚ ‘ਚ: ਅਮਰੰਥ, ਰਾਗੀ ਜਾਂ ਮਲਟੀਗ੍ਰੇਨ ਆਟੇ ਨਾਲ ਤਿਆਰ ਰੋਟੀ, ਖਿਚੜੀ, ਦਾਲ, ਚੌਲ, ਵੈੱਜ ਪੁਲਾਓ, ਹਰੀਆਂ ਸਬਜ਼ੀਆਂ, ਦਹੀ ਅਤੇ ਸਲਾਦ
  • ਸ਼ਾਮ ਨੂੰ: ਸ਼ਾਮ ਨੂੰ ਛੋਟੀ-ਮੋਟੀ ਭੁੱਖ ਲੱਗਣ ‘ਤੇ ਅਦਰਕ ਵਾਲੀ ਚਾਹ, ਚਿਕਨ ਜਾਂ ਕੋਈ ਵੀ ਇਮਿਊਨਿਟੀ ਵਧਾਉਣ ਵਾਲਾ ਸੂਪ ਪੀਓ। ਇਸ ਤੋਂ ਇਲਾਵਾ ਭਿੱਜੇ ਹੋਏ sprouts ਦੀ ਚਾਟ ਵੀ ਖਾ ਸਕਦੇ ਹੋ।
  • ਡਿਨਰ ‘ਚ: ਰਾਗੀ,  ਮਲਟੀਗ੍ਰੇਨ ਆਟੇ ਨਾਲ ਤਿਆਰ ਰੋਟੀ, ਸੋਇਆ ਬੀਨ, ਪਨੀਰ, ਚਿਕਨ ਜਾਂ ਕੋਈ ਹਰੀ ਸਬਜ਼ੀ ਅਤੇ ਸਲਾਦ ਖਾਓ।

ਡਾਇਟ ਚ ਸ਼ਾਮਲ ਕਰੋ ਇਮਿਊਨਿਟੀ ਬੂਸਟਰ ਚੀਜ਼ਾਂ

  • ਸਰੀਰ ‘ਚ ਤਾਕਤ ਵਧਾਉਣ ਲਈ ਰਾਗੀ, ਓਟਸ, ਸਾਬਤ ਅਨਾਜ, ਪਨੀਰ, ਸੋਇਆ, ਸੁੱਕੇ ਮੇਵੇ ਅਤੇ ਬੀਜ ਦਾ ਸੇਵਨ ਕਰੋ।
  • Non-vegetarian ਲੋਕ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਚਿਕਨ, ਮੱਛੀ ਅਤੇ ਆਂਡੇ ਦਾ ਸੇਵਨ ਕਰੋ।
  • ਖਾਣਾ ਬਣਾਉਣ ਲਈ ਆਲਿਵ ਆਇਲ, ਸਰੋਂ ਦੇ ਤੇਲ ਦੀ ਵਰਤੋ ਕਰੋ।
  • ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਹਲਦੀ ਵਾਲਾ ਦੁੱਧ ਪੀਓ।
  • ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਖਾਓ।

  ਖ਼ੂਬ  ਪਾਣੀ ਪੀਓ : ਬਿਮਾਰੀ ਤੋਂ ਜਲਦ ਰਿਕਵਰੀ ’ਚ ਪਾਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ’ਚ ਮੌਜੂਦ ਟਾਕਸਿਨ ਬਾਹਰ ਨਿਕਲ ਜਾਂਦੇ ਹਨ। ਨਾਲ ਹੀ ਓਆਰਐੱਸ ਦਾ ਵੀ ਨਿਯਮਿਤ ਅੰਤਰਾਲ ’ਤੇ ਸੇਵਨ ਕਰੋ। ਨਾਲ ਹੀ ਗ੍ਰੀਨ ਟੀ ਅਤੇ ਕਾੜ੍ਹਾ ਪੀਓ।

 ਸੁੱਕੇ ਮੇਵੇ ਅਤੇ ਬੀਜ ਖਾਓ : ਸੁੱਕੇ ਮੇਵੇ ਅਤੇ ਬੀਜ ’ਚ ਐਂਟੀ-ਆਕਸੀਡੈਂਟਸ ਗੁਣ ਪਾਏ ਜਾਂਦੇ ਹਨ। ਨਾਲ ਹੀ ਜ਼ਰੂਰੀ ਪੌਸ਼ਕ ਤੱਤ ਵੀ ਪਾਏ ਜਾਂਦੇ ਹਨ। ਸੰਕ੍ਰਮਿਤਾਂ ਨੂੰ ਰੋਜ਼ਾਨਾ ਸੁੱਕੇ ਮੇਵੇ ਅਤੇ ਸੀਡਸ ਖਾਣੇ ਚਾਹੀਦੇ ਹਨ।

ਗਰਮ ਪਾਣੀ ‘ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਇਮਿਊਨਿਟੀ ਬੂਸਟ ਹੋਣ ‘ਚ ਮਦਦ ਮਿਲਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

- Advertisement -
Share this Article
Leave a comment