ਕੀ ਤੁਸੀ ਜਾਣਦੇ ਹੋ ਦਵਾਈਆਂ ਦੇ ਪੱਤੇ ‘ਤੇ ਕਿਉਂ ਬਣੀ ਹੁੰਦੀ ਹੈ ‘ਲਾਲ ਲਾਈਨ’ ?

TeamGlobalPunjab
2 Min Read

ਤੁਸੀ ਦੇਖਿਆ ਹੋਵੇਗਾ ਕਿ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਥੋੜਾ ਜਿਹਾ ਬੀਮਾਰ ਹੋਣ ‘ਤੇ ਹੀ ਸਰੀਰ ‘ਚ ਦਿਖਣ ਵਾਲੇ ਲੱਛਣਾਂ ਦੇ ਆਧਾਰ ‘ਤੇ ਉਹ ਆਪ ਹੀ ਦਵਾਈ ਖਾ ਲੈਂਦੇ ਹਨ। ਇਨ੍ਹਾਂ ਹੀ ਕਾਰਨਾ ਕਰਕੇ ਕਈ ਵਾਰ ਦਵਾਈਆਂ ਰਿਐਕਟ ਕਰ ਜਾਂਦੀਆਂ ਹਨ ਤਾਂ ਬੀਮਾਰ ਹੋਣ ਤੋਂ ਲੈ ਕੇ ਜਾਨ ਨੂੰ ਖਤਰਾ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਦਵਾਈਆਂ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਿਰ ਵੀ ਕਈ ਲੋਕ ਇਸ ਗੱਲ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ ਤੇ ਮੁਸੀਬਤ ਵਿੱਚ ਫਸ ਜਾਂਦੇ ਹਨ।

ਸਿਹਤ ਮੰਤਰਾਲੇ ਨੇ ਲੋਕਾਂ ਵੱਲੋਂ ਆਪ ਹੀ ਆਪਣੀ ਡਾਕਟਰੀ ਘੋਟਣ ਦੇ ਚਲਦਿਆਂ ਆਪਣੇ ਟਵੀਟਰ ਹੈਂਡਲ ‘ਤੇ ਇੱਕ ਜਾਣਕਾਰੀ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੀ ਦਵਾਈਆਂ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਆਪਣੀ ਇਸ ਪੋਸਟ ਦੇ ਜ਼ਰਿਏ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਜ਼ਿੰਮੇਵਾਰ ਬਣੋ ਤੇ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਲਾਲ ਲਾਈਨ ਵਾਲੀ ਦਵਾਈ ਦੇ ਪੱਤੇ ਤੋਂ ਦਵਾਈਆਂ ਨਾ ਖਾਓ। ਤੁਸੀ ਜ਼ਿੰਮੇਦਾਰ, ਤਾਂ ਦਵਾਈ ਅਸਰਦਾਰ

ਨਾਲ ਹੀ ਇਸ ਪੋਸਟ ਵਿੱਚ ਦਵਾਈਆਂ ਦੇ ਪੱਤੇ ਦੀ ਇੱਕ ਤਸਵੀਰ ‘ਤੇ ਲਿਖਿਆ ਹੈ ਕਿ ਕੀ ਤੁਸੀ ਜਾਣਦੇ ਹੋ? ਜਿਨ੍ਹਾਂ ਦਵਾਈਆਂ ਦੇ ਪੱਤੇ ‘ਤੇ ਲਾਲ ਲਾਈਨ ਬਣੀ ਹੁੰਦੀ ਹੈ। ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕਦੇ ਨਹੀਂ ਖਾਣਾ ਚਾਹੀਦਾ ਕੁੱਝ ਦਵਾਈਆਂ ਜਿਵੇਂ ਕਿ ਐਂਟੀਬਾਇਓਟਿਕ ਦੇ ਪੱਤੇ ‘ਤੇ ਇੱਕ ਲਾਲ ਲਾਈਨ ਹੁੰਦੀ ਹੈ। ਇਸ ਦਾ ਮਤਲੱਬ ਹੁੰਦਾ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਗਲਤੀ ਨਾਲ ਵੀ ਇਸ ਦਵਾਈ ਦਾ ਸੇਵਨ ਨਾ ਕਰੋ। ਡਾਕਟਰ ਜੋ ਦਵਾਈ ਦੱਸੇ ਉਸ ਨੂੰ ਸਮੇਂ ਤੇ ਲਵੋ ਤੇ ਦਵਾਈ ਦਾ ਕੋਰਸ ਵੀ ਪੂਰਾ ਕਰੋ।

ਇਸਦੇ ਨਾਲ ਹੀ ਇਹ ਵੀ ਜਾਣ ਲਵੋ ਕਿ ਜਦੋਂ ਵੀ ਤੁਸੀ ਦਵਾਈ ਖਰੀਦਣ ਮੈਡੀਕਲ ਸਟੋਰ ‘ਤੇ ਜਾਂਦੇ ਹੋ ਤਾਂ ਲਾਲ ਲਾਈਨ ਵਾਲੀ ਦਵਾਈ ਦੀ ਰਸੀਦ ਜ਼ਰੂਰ ਲੈ ਲਵੋ ਕਿਉਂਕਿ ਨਿਯਮਾਂ ਮੁਤਾਬਕ ਲਾਲ ਲਾਈਨ ਵਾਲੀ ਦਵਾਈਆਂ ਨੂੰ ਮੈਡੀਕਲ ਸਟੋਰ ਵਾਲੇ ਵੀ ਬਿਨ੍ਹਾਂ ਰਸੀਦ ਦੇ ਨਹੀਂ ਵੇਚ ਸਕਦੇ।

Share this Article
Leave a comment