ਕਲੀਵਲੈਂਡ ਕਲੀਨਿਕ ਨੇ ਬ੍ਰੈਸਟ ਕੈਂਸਰ ਦੇ ਟੀਕੇ ਦਾ ਮਨੁੱਖੀ ਟ੍ਰਾਇਲ ਕੀਤਾ ਸ਼ੁਰੂ

TeamGlobalPunjab
2 Min Read

ਨਿਊਜ਼ ਡੈਸਕ: ਬ੍ਰੈਸਟ ਕੈਂਸਰ ‘ਤੇ ਰੋਕ ਲਗਾਉਣ ਲਈ ਅਮਰੀਕਾ ਦੇ ਕਲੀਵਲੈਂਡ ਕਲੀਨਿਕ ਦੇ ਖੋਜਕਰਤਾਵਾਂ ਨੇ ਇੱਕ ਵੈਕਸੀਨ ਲਈ ਇੱਕ ਨਵਾਂ ਅਧਿਐਨ ਖੋਲ੍ਹਿਆ ਹੈ ਜਿਸਦਾ ਉਦੇਸ਼ ਅੰਤ ਵਿੱਚ ਟ੍ਰਿਪਲ-ਨੈਗੇਟਿਵ ਬ੍ਰੈਸਟ ਦੇ ਕੈਂਸਰ ਨੂੰ ਰੋਕਣਾ ਹੈ, ਜੋ ਕਿ ਬਿਮਾਰੀ ਦਾ ਸਭ ਤੋਂ ਵੱਧ ਹਮਲਾਵਰ ਅਤੇ ਘਾਤਕ ਰੂਪ ਹੈ।ਇਹ ਪੜਾਅ I ਟ੍ਰਾਇਲ ਸ਼ੁਰੂਆਤੀ ਪੜਾਅ ਦੇ ਟ੍ਰਿਪਲ- ਨੈਗੇਟਿਵ ਬ੍ਰੈਸਟ ਦੇ ਕੈਂਸਰ ਵਾਲੇ ਮਰੀਜ਼ਾਂ ਵਿੱਚ ਵੈਕਸੀਨ ਦੀ ਵੱਧ ਤੋਂ ਵੱਧ ਸਹਿਣਸ਼ੀਲ ਖੁਰਾਕ ਨੂੰ ਨਿਰਧਾਰਤ ਕਰਨ ਅਤੇ ਸਰੀਰ ਦੀ ਪ੍ਰਤੀਰੋਧਕ ਪ੍ਰਤੀਕ੍ਰਿਆ ਨੂੰ ਵਿਸ਼ੇਸ਼ਤਾ ਅਤੇ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਵੈਕਸੀਨ ਟ੍ਰਾਇਲ ਦਾ ਅਪਰੂਵਲ ਮਿਲਣ ਤੋਂ ਬਾਅਦ ਕਲੀਵਲੈਂਡ ਕਲੀਨਿਗ ਵੈਕਸੀਨ ਕੰਪਨੀ ਐਨਿਕਸਾ ਬਾਇਓਸਾਇੰਸ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਟ੍ਰਾਇਲ ਤੋਂ ਪਹਿਲਾਂ ਇਸ ਕੈਂਸਰ ਨਾਲ ਜੂਝਣ ਵਾਲੇ 18 ਤੋਂ 24 ਸਾਲ ਦੇ ਮਰੀਜ਼ਾਂ ਨੂੰ ਇਹ ਵੈਕਸੀਨ ਦਿੱਤੀ ਗਈ। ਇਨ੍ਹਾਂ ਮਰੀਜ਼ਾਂ ‘ਚ ਟਿਊਮਰ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਏ। ਇਨ੍ਹਾਂ ਵਿਚ ਦੁਬਾਰਾ ਟਿਊਮਰ ਹੋਣ ਦਾ ਖ਼ਤਰਾ ਕਿੰਨਾ ਹੈ, ਇਸ ਨੂੰ ਸਮਝਣ ਲਈ ਨਜ਼ਰ ਰੱਖੀ ਜਾ ਰਹੀ ਹੈ।

ਕਲੀਵਲੈਂਡ ਕਲੀਨਿਕਸ ਲਰਨਰ ਰਿਸਰਚ ਇੰਸਟੀਚਿਊਟ ਦੇ ਇਮਿਊਨੋਲੌਜਿਸਟ ਤੇ ਵੈਕਸੀਨ ਤਿਆਰ ਕਰਨ ਵਾਲੇ ਵਿੰਸੈਂਟ ਟਿਊਓਫੀ ਕਹਿੰਦੇ ਹਨ। ਇਸ ਨਵੀਂ ਵੈਕਸੀਨ ਜ਼ਰੀਏ ਬ੍ਰੈਸਟ ਕੈਂਸਰ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ।

- Advertisement -

ਬ੍ਰੈਸਟ ਕੈਂਸਰ ਦੇ ਜਿੰਨੇ ਵੀ ਮਾਮਲੇ ਸਾਹਮਣੇ ਆਉਂਦੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਮਤਲਬ 12 ਤੋਂ 15 ਤਕ ਟ੍ਰਿਪਲ-ਨੈਗੇਟਿਵ ਬ੍ਰੈਸਟ ਕੈਂਸਰ ਦੇ ਮਰੀਜ਼ ਹੁੰਦੇ ਹਨ। ਅਧਿਐਨ ਸਤੰਬਰ 2022 ਵਿੱਚ ਪੂਰਾ ਹੋਣ ਦਾ ਅਨੁਮਾਨ ਹੈ।

  • ਟ੍ਰਾਇਲ ਦੇ ਪਹਿਲੇ ਸਟੇਜ ‘ਚ ਟ੍ਰਿਪਲ-ਨੈਗੇਟਿਵ ਬ੍ਰੈਸਟ ਕੈਂਸਰ ਨਾਲ ਜੂਝਣ ਵਾਲੇ ਸ਼ੁਰੂਆਤੀ ਮਰੀਜ਼ਾਂ ਨੂੰ ਇਹ ਵੈਕਸੀਨ ਦੇਣ ਦਾ ਪਲਾਨ ਹੈ।
  • ਕੈਂਸਰ ਨਾਲ ਲੜਨ ਲਈ ਇਨ੍ਹਾਂ ਦੀ ਬਾਡੀ ‘ਚ ਕਿੰਨਾ ਇਮਿਊਨ ਰਿਸਪਾਂਸ ਹੈ, ਇਸ ਨੂੰ ਸਮਝਣ ਦਾ ਯਤਨ ਕੀਤਾ ਜਾਵੇਗਾ।
  • ਪਹਿਲੇ ਪੜਾਅ ਦੇ ਟ੍ਰਾਇਲ ‘ਚ ਮੌਜੂਦ ਮਰੀਜ਼ਾਂ ਨੂੰ ਵੈਕਸੀਨ ਦੀ ਤਿੰਨ ਵਾਰ ਡੋਜ਼ ਦਿੱਤੀ ਜਾਵੇਗੀ। ਦੋ ਹਫ਼ਤਿਆਂ ਤਕ ਵੈਕਸੀਨ ਦੇ ਪ੍ਰਭਾਵ ਤੇ ਸਾਈਡ ਇਫੈਕਟ ‘ਤੇ ਨਿਗਰਾਨੀ ਰੱਖੀ ਜਾਵੇਗੀ।
  • ਮੰਨਿਆ ਜਾ ਰਿਹਾ ਹੈ ਕਿ ਇਹ ਟ੍ਰਾਇਲ ਸਤੰਬਰ 2022 ਤਕ ਪੂਰਾ ਹੋ ਜਾਵੇਗਾ।

Share this Article
Leave a comment