ਕਰੋਨਾ ਵਾਇਰਸ ਦੇ ਵਿਰੁੱਧ ਲੜਾਈ ਲੜੀ ਜਾ ਰਹੀ ਹੈ: ਫੋਰਡ

TeamGlobalPunjab
1 Min Read

ਪ੍ਰੀਮੀਅਰ ਡੱਗ ਫੋਰਡ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦੱਸਿਆ ਕਿ
ਇਸ ਸਮੇਂ ਪ੍ਰੋਵਿੰਸ ਵੱਲੋਂ ਕਰੋਨਾ ਵਾਇਰਸ ਦੇ ਵਿਰੁੱਧ ਲੜਾਈ ਲੜੀ ਜਾ ਰਹੀ ਹੈ। ਪਰ
ਨਾਲੋ-ਨਾਲ ਪ੍ਰੋਵਿੰਸ ਹੜਾਂ ਨਾਲ ਨਜਿੱਠਣ ਲਈ ਵੀ ਤਿਆਰੀ ਕਰ ਰਹੀ ਹੈ। ਉਹਨਾਂ ਦੱਸਿਆ ਕਿ
Peterborough ਵਿਖੇ ਸਰਕਾਰ ਵੱਲੋਂ ਇੱਕ ਕੰਟਰੋਲ ਸੈਂਟਰ ਸਥਾਪਤ ਕੀਤਾ ਗਿਆ ਹੈ। ਜਿੱਥੇ
ਪਾਣੀ ਦੇ ਵਹਾਅ ਦੇ ਪੱਧਰ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਪਰੋਵਿੰਸ ਦੇ ਉੱਤਰੀ ਹਿੱਸਿਆਂ
ਵਿੱਚ ਆਈਸ ਬਰੇਕ ਦਾ ਨਿਰੀਖਣ ਕਰਨ ਲਈ ਉਡਾਣਾਂ ਭੇਜੀਆ ਗਈਆ ਹਨ। ਪ੍ਰੀਮੀਅਰ ਮੁਤਾਬਕ ਸਰਕਾਰ
ਵੱਲੋਂ ਜ਼ਰੂਰੀ ਸਮਾਨ ਦਾ ਪਰਬੰਧ ਕੀਤਾ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਐਮਰਜੈਂਸੀ
ਕਰਮਚਾਰੀ ਵੀ ਤਾਇਨਾਤ ਹੋਣ ਲਈ ਤਿਆਰ ਹੋਣਗੇ।

ਓਨਟਾਰੀਓ ਦੇ ਵਣ ਮੰਤਰੀ ਜੌਨ ਯਕਾਬਾਸਕੀ ਨੇ ਦੱਸਿਆ ਕਿ ਪ੍ਰੋਵਿੰਸ ਦੇ ਲੋਕਾਂ
ਦੀ ਸੁਰੱਖਿਆ ਸਰਕਾਰ ਦਾ ਮੁੱਖ ਟੀਚਾ ਹੈ। ਜਿੰਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੜ ਆਏ ਅਤੇ
ਲੋਕਾਂ ਦੇ ਨੁਕਸਾਨੇ ਘਰ ਦਿਲ ਦੁਖਾਉਣ ਵਾਲੇ ਹੁੰਦੇ ਹਨ। ਇਸ ਲਈ ਸਰਕਾਰ ਵੱਲੋਂ ਠੋਸ ਕਦਮ
ਚੁੱਕੇ ਜਾ ਰਹੇ ਹਨ ਅਤੇ Comprehensive Flood Mitigation Strategy ਰਿਲੀਜ਼ ਕੀਤੀ ਗਈ
ਹੈ। ਜਿੰਨ੍ਹਾਂ ਦੱਸਿਆ ਕਿ ਬਰੀਕੀ ਦੇ ਨਾਲ ਹਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੜ
ਆਉਣ ਦੀ ਸੰਭਾਵਨਾ ਵਾਲੇ ਇਲਾਕੇ ‘ਤੇ ਨਜ਼ਰ ਰੱਖੀ ਜਾ ਰਹੀ।

Share this Article
Leave a comment