ਇਸਲਾਮਾਬਾਦ: ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਝਟਕਾ ਲੱਗਿਆ ਹੈ। ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਾ ਤਾਂ ਸਰਹੱਦ ਪਾਰ ਕੋਈ ਚੀਜ਼ ਲੈ ਕੇ ਜਾਈ ਜਾ ਸਕਦੀ ਹੈ ਤੇ ਨਾਂ ਹੀ ਉਥੋਂ ਕੋਈ ਚੀਜ਼ ਲੈ ਕੇ ਆ ਸਕਦਾ ਹੈ।
ਇੱਥੋਂ ਤੱਕ ਕਿ ਸ਼ਰਧਾਲੂ ਪ੍ਰਸ਼ਾਦ ਵੀ ਨਹੀਂ ਲੈ ਕੇ ਜਾ ਸਕਦੇ ਇੱਕ ਪਾਸੇ ਇਸ ਫੈਸਲੇ ਨੂੰ ਧਾਰਮਿਕ ਆਸਥਾ ਨੂੰ ਠੇਸ ਮੰਨਿਆ ਜਾ ਰਿਹਾ ਹੈ ਉੱਥੇ ਹੀ ਕੁਝ ਲੋਕ ਇਸ ਨੂੰ ਸਹੀ ਵੀ ਕਹਿ ਰਹੇ ਹਨ।
ਗੁਦੂਜੇ ਪਾਸੇ ਗੁਰਪੁਰਬ ਨੂੰ ਲੈ ਕੇ ਤਿੰਨ ਤੋਂ ਪੰਜ ਜਨਵਰੀ ਤੱਕ ਗੈਰ ਸਿੱਖ ਸੰਗਤ ਦੀ ਇੱਥੇ ਆਉਣ ‘ਤੇ ਵੀ ਰੋਕ ਰਹੇਗੀ ਅਜਿਹਾ ਸੁਰੱਖਿਆ ਕਾਰਨਾਂ ਕਾਰਨ ਕੀਤਾ ਗਿਆ ਹੈ।
ਅਸਲ ਵਿੱਚ ਕਰਤਾਰਪੁਰ ਸਾਹਿਬ ਤੋਂ ਵਾਪਸੀ ਵੇਲੇ ਸ਼ਰਧਾਆਲੂਆਂ ਦੀ ਅੰਤਰਰਾਸ਼ਟਰੀ ਸੁਰੱਖਿਆ ਨੂੰ ਦੇਖਦਿਆਂ ਤਲਾਸ਼ੀ ਲਈ ਜਾਂਦੀ ਹੈ ਜਿਸ ਵਿੱਚ ਉਨ੍ਹਾਂ ਦੇ ਹੱਥਾਂ ਵਿੱਚ ਪ੍ਰਸ਼ਾਦ ਤੱਕ ਨੂੰ ਵੀ ਕੁੱਤਿਆਂ ਤੋਂ ਸੁੰਘਾਇਆ ਜਾਂਦਾ ਹੈ।
ਦੱਸ ਦਈਏ ਰਵਨੀਤ ਸਿੰਘ ਬਿੱਟੂ ਨੇ ਇਹ ਮੁੱਦਾ ਲੋਕ ਸਭਾ ਵਿਚ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਰਤਾਰਪੁਰ ਤੋਂ ਵਾਪਸ ਆਉਣ ਵਾਲਿਆਂ ਦੇ ਪ੍ਰਸ਼ਾਦ ਨੂੰ ਖੋਜੀ ਕੁੱਤੇ ਸੁੰਘਦੇ ਹਨ। ਸੁਰੱਖਿਆ ਜਾਂਚ ਜਰੂਰੀ ਹੈ ਪਰ ਪ੍ਰਸ਼ਾਦ ਨੂੰ ਇਸ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ ।