ਓਨਟਾਰੀਓ ਵਿਖੇ ਬੀਚ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

TeamGlobalPunjab
1 Min Read

ਓਨਟਾਰੀਓ : ਕੈਨੇਡਾ ਦੇ ਸੂਬੇ ਓਨਟਾਰੀਓ ਵਿਖੇ ਸਥਿਤ ਵਸਾਗਾ ਬੀਚ ‘ਤੇ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 25 ਸਾਲ ਰੁਪੇਸ਼ ਉਰਫ ਰੂਬੀ ਵੱਜੋਂ ਹੋਈ ਹੈ। ਮੁਹਾਲੀ ਦੇ ਫੇਜ਼ 7 ਦਾ ਰਹਿਣ ਵਾਲਾ ਰੁਪੇਸਾ ਸੱਤ ਸਾਲ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਪੜ੍ਹਨ ਆਇਆ ਸੀ। ਜਿਸ ਤੋਂ ਬਾਅਦ ਹੁਣ ਉਹ ਆਪਣੀ ਸਿੱਖਿਆ ਮੁਕੰਮਲ ਕਰਨ ਤੋਂ ਬਾਅਦ ਉਹ ਨੌਕਰੀ ਕਰ ਰਿਹਾ ਸੀ। ਇਸ ਸਾਲ ਮਾਰਚ ਵਿੱਚ ਹੀ ਰੂਬੀ ਦਾ ਵਿਆਹ ਹੋਇਆ ਸੀ ਤੇ ਉਹ 20 ਜੂਨ ਨੂੰ ਕੈਨੇਡਾ ਪਰਤਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਪਹੁੰਚਣਾ ਸੀ।


ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਡੇਅ ਦੇ ਮੌਕੇ ‘ਤੇ ਰੂਬੀ ਆਪਣੇ ਦੋਸਤਾਂ ਨਾਲ ਬੀਚ ਕਿਨਾਰੇ ਨਹਾਂ ਰਿਹਾ ਸੀ ਕਿ ਪਾਣੀ ਦੀ ਵੱਡੀ ਛੱਲ ਉਸ ਨੂੰ ਡੂੰਘੇ ਪਾਣੀਆਂ ਵੱਲ ਲੈ ਗਈ ਜਿੱਥੇ ਉਸਦੀ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਭਾਰਤ ਰਹਿ ਰਹੇ ਪਰਿਵਾਰ ਕੋਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਹਰ ਸਾਲ ਕੈਨੇਡਾ ਵਿੱਚ ਪਾਣੀ ਵਿੱਚ ਡੁੱਬਣ ਕਾਰਨ ਕਈ ਮੌਤਾਂ ਹੁੰਦੀਆਂ ਹਨ।

- Advertisement -

Share this Article
Leave a comment