ਓਟਵਾ: ਐਸਐਨਸੀ-ਲਾਵਾਲਿਨ ਲਿਬਰਲ ਪਾਰਟੀ ਵੱਲੋਂ ਇੱਕ ਬਾਰ ਫਿਰ ਮਾਮਲੇ ਵਿੱਚ ਜਾਂਚ ਰੋਕ ਦਿੱਤੀ ਹੈ। ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਵਿਰੋਧੀ ਧਿਰ ਪਰੇਸ਼ਾਨ ਹੈ ਕਿ ਇਸ ਤਰ੍ਹਾਂ ਦੇ ਨਿਆਂਇਕ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਹੁਣ ਕੋਈ ਪਾਰਲੀਮਾਨੀ ਸੁਣਵਾਈ ਨਹੀਂ ਹੋਇਆ ਕਰੇਗੀ।
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਮੁਜਰਮਾਨਾ ਕਾਰਵਾਈ ਰੋਕਣ ਲਈ ਕਥਿਤ ਤੌਰ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਸਾਬਕਾ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਉੱਤੇ ਦਬਾਅ ਪਾਏ ਜਾਣ ਵਰਗੇ ਲੱਗੇ ਦੋਸ਼ਾਂ ਦੀ ਦੁਬਾਰਾ ਸੁਣਵਾਈ ਕਰਨ ਦੀ ਮੰਗਲਵਾਰ ਦੁਪਹਿਰ ਨੂੰ ਕੰਜ਼ਰਵੇਟਿਵਾਂ ਤੇ ਨਿਊ ਡੈਮੋਕ੍ਰੈਟਸ ਵੱਲੋਂ ਕੀਤੀ ਮੰਗ ਦਾ ਹਾਊਸ ਆਫ ਕਾਮਨਜ਼ ਦੀ ਐਥਿਕਸ ਕਮੇਟੀ ਵਿੱਚ ਮੌਜੂਦ ਲਿਬਰਲ ਐਮਪੀਜ਼ ਵੱਲੋਂ ਵਿਰੋਧ ਕੀਤਾ ਗਿਆ।
ਇਸ ਮੀਟਿੰਗ ਤੋਂ ਬਾਅਦ ਕੰਜ਼ਰਵੇਟਿਵ ਐਮਪੀ ਪਿਏਰੇ ਪੋਇਲੀਵਰ ਨੇ ਕਿਹਾ ਕਿ ਇਹ ਤਾਂ ਵਿਰੋਧਾਭਾਸਾਂ ਤੇ ਪਰਦੇ ਪਾਉਣ ਦੀ ਚਾਰਾਜੋਈ ਤੋਂ ਇਲਾਵਾ ਹੋਰ ਕੁੱਝ ਨਹੀਂ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਕੋਲ ਲੁਕਾਉਣ ਲਈ ਜ਼ਰੂਰ ਕੁੱਝ ਨਾ ਕੁੱਝ ਹੈ। ਐਨਡੀਪੀ ਐਮਪੀ ਟਰੇਸੀ ਰਾਮਸੇਅ ਨੇ ਆਖਿਆ ਕਿ ਸੱਚਾਈ ਤੱਕ ਪਹੁੰਚਣ ਲਈ ਵਿਰੋਧੀ ਧਿਰ ਵੱਲੋਂ ਪਾਰਲੀਆਮੈਂਟ ਸਾਹਮਣੇ ਜਿਹੜਾ ਪੱਖ ਵੀ ਲਿਆਂਦਾ ਜਾਂਦਾ ਹੈ ਉਸ ਦਾ ਰਾਹ ਸੱਤਾਧਾਰੀ ਧਿਰ ਵੱਲੋਂ ਰੋਕ ਦਿੱਤਾ ਜਾਂਦਾ ਹੈ।