ਮੋਰਿੰਡਾ: ਐਨ ਐਸ ਕਿਊ ਐਫ ਵੋਕੇਸ਼ਨਲ ਯੂਨੀਅਨ ਵਲ਼ੋ ਆਪਣੀਆ ਮੰਗਾ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਮੋਰਿੰਡਾ ਵਿਖੇ ਰੋਸ ਰੈਲੀ ਕੱਢ ਕੇ ਰੋਸ ਮੁਜ਼ਹਾਰਾ ਕੀਤਾ। ਯੂਨੀਅਨ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਅਤੇ ਹੋਰ ਆਗੂਆਂ ਵਲੋਂ ਦੱਸਿਆ ਕਿ ਪਿਛਲੇ 152 ਦਿਨਾਂ ਤੋ ਐਨ ਐਸ ਕਿਊ ਐਫ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਦੁੱਖ ਨਿਵਾਰਨ ਸਾਹਿਬ ਚੌਂਕ ਪਟਿਆਲਾ ਵਿਖੇ ਪੱਕਾ ਮੋਰਚਾ ਲਾਕੇ ਬੈਠੇ ਹਨ, ਪਰ ਸਰਕਾਰ ਨੇ ਅੱਜ ਤੱਕ ਸਾਰ ਨਹੀਂ ਲਈ। ਜਿਸ ਕਰਕੇ ਅਧਿਆਪਕਾਂ ਵਿੱਚ ਸਰਕਾਰ ਪ੍ਰਤਿ ਬਹੁਤ ਜ਼ਿਆਦਾ ਰੋਸ ਹੈ।
ਇਹਨਾਂ 152 ਦਿਨਾਂ ਦੌਰਾਨ ਸਰਕਾਰ ਨਾਲ ਘੱਟੋ ਘੱਟ 20 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਸਰਕਾਰ ਲਾਰੇ ਉੱਪਰ ਲਾਰਾ ਲਾ ਰਹੀ ਹੈ ਝੂਠੇ ਆਸ਼ਵਾਸਨ ਦੇ ਰਹੀ ਹੈ। ਇਸ ਲਈ ਅਧਿਆਪਕਾ ਵੱਲੋ ਨਵੀਂ ਸਰਕਾਰ ਨੂੰ ਜਗਾਉਣ ਲਈ ਮੁੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕੀਤਾ ਗਿਆ। ਇਸ ਦੋਰਾਨ ਪੁਲਿਸ ਵੱਲੋ ਅਧਿਆਪਕਾ ਤੇ ਲਾਠੀਚਾਰਜ ਕੀਤਾ ਗਿਆ ਅਧਿਆਪਕਾ ਨੂੰ ਪੁਲਿਸ ਵੱਲੋ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਕਈ ਅਧਿਆਪਕ ਜਖਮੀ ਵੀ ਹੋਏ ।
ਐਨ ਐਸ ਕਿਊ ਐਫ ਅਧਿਆਪਕ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪੜ੍ਹੇ ਲਿਖੇ ਨੌਜਵਾਨਾਂ 7 ਸਾਲਾਂ ਤੋਂ ਰੋਜ਼ਗਾਰ ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਅਤੇ ਕੰਮ ਦੇ ਆਧਾਰ ਤੇ ਵੋਕੇਸ਼ਨਲ ਟੀਚਰ ਦੇ ਪੂਰੇ ਸਕੇਲ ਦਿੱਤੇ ਜਾਣ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰ ਅਧਿਆਪਕਾਂ ਨੂੰ ਪੱਕਾ ਨਾ ਕਰਕੇ ਕੰਪਨੀਆਂ ਨੂੰ ਫਾਇਦਾ ਦੇ ਰਹੀ ਹੈ। ਹਰ ਸਾਲ ਕੰਪਨੀਆਂ ਨੂੰ ਕਰੋੜਾਂ ਰੁਪਏ ਦਿਤੇ ਜਾ ਰਹੇ ਹਨ ਉਸ ਬਾਰੇ ਸਰਕਾਰ ਬਿਲਕੁਲ ਵੀ ਨਹੀਂ ਸੋਚ ਰਹੀ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।