Home / ਖੇਡਾ / ਇਹ ਖਿਡਾਰੀ ਵਿਸ਼ੇਸ਼ ਨੇ, ਭਾਰਤ ਲਈ ਸੋਨਾ ਲਿਆਂਦਾ

ਇਹ ਖਿਡਾਰੀ ਵਿਸ਼ੇਸ਼ ਨੇ, ਭਾਰਤ ਲਈ ਸੋਨਾ ਲਿਆਂਦਾ

ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀਆਂ ਨੇ ਪਹਿਲੇ ਵਿਸ਼ੇਸ਼ ਓਲੰਪਿਕਸ ਏਸ਼ੀਆ ਪੈਸੀਫਿਕ ਯੂਨੀਫਾਈਡ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਮਾਣ ਦਿਵਾਇਆ। ਇਹ ਚੈਂਪੀਅਨਸ਼ਿਪ 12-16 ਨਵੰਬਰ  2019 ਨੂੰ ਬੈਂਕਾਕ, ਥਾਈਲੈਂਡ ਵਿਚ ਕਾਰਵਾਈ ਗਈ।

ਤਨਵੀਰ ਅਤੇ ਸੰਯਮ ਨੇ ਯੂਨੀਫਾਈਡ ਬੋਇਸ ਟੀਮ ਵਜੋਂ ਸੋਨ ਤਗਮਾ ਜਿੱਤਿਆ। ਵਰਗ 16-21 ਸਾਲਾਂ ਪੁਰਸ਼ ਡੀ -2 ਗਰੁੱਪ ਅਤੇ ਕਲਪਨਾ ਅਤੇ ਅਰਪਿਤਾ ਵਜੋਂ ਯੂਨੀਫਾਈਡ ਗਰਲਜ਼ ਦੀ ਟੀਮ ਨੇ ਮਿਕਸਡ ਫੀਮੇਲ ਡੀ -1 ਗਰੁੱਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਤਨਵੀਰ ਅਤੇ ਕਲਪਨਾ ਸਰਕਾਰੀ ਬੌਧਿਕ ਅਪਾਹਜ ਜਨ ਪੁਨਰਵਾਸ ਸੰਸਥਾ (ਜੀ.ਆਰ.ਆਈ.ਆਈ.ਡੀ.), ਸੈਕਟਰ 31, ਚੰਡੀਗੜ੍ਹ ਦੇ ਬੌਧਿਕ ਤੌਰ ‘ਤੇ ਵਿਸ਼ੇਸ਼ ਵਿਦਿਆਰਥੀ ਹਨ।

ਪ੍ਰੋ: ਬੀ ਐਸ ਚਵਾਨ (ਜੀ.ਆਰ.ਆਈ.ਆਈ.ਡੀ.) ਦੇ ਡਾਇਰੈਕਟਰ, ਪ੍ਰੋ: ਪ੍ਰੀਤੀ ਅਰੁਣ (ਜੀ.ਆਰ.ਆਈ.ਆਈ.ਡੀ.) ਦੇ ਸੰਯੁਕਤ ਡਾਇਰੈਕਟਰ ਅਤੇ ਡਾ: ਵਾਨੀ ਰਤਨਮ (ਜੀ.ਆਰ.ਆਈ.ਆਈ.ਡੀ.) ਦੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਕੋਚ ਸ਼੍ਰੀਮਤੀ ਸ਼ੀਤਲ ਨੇਗੀ ਨੂੰ ਵਧਾਈ ਦਿੱਤੀ। ਸੋਨੇ ਤੇ ਮੈਡਲ ਜਿੱਤ ਲਿਆਏ ਬੱਚਿਆਂ ਦੇ ਮਾਪਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭਵਿੱਖ ਵਿੱਚ ਕਿਸੇ ਵੀ ਸਹਾਇਤਾ ਲਈ ਭਰੋਸਾ ਦਿਵਾਇਆ।

ਟੀਮ ਨੇ ਅਦਾਕਾਰ ਸੋਨੂੰ ਸੂਦ ਦਾ ਚੈਂਪੀਅਨਸ਼ਿਪ ਦੇ ਪ੍ਰਯੋਜਕ ਬਣਨ ਲਈ ਉਹਨਾਂ ਦਾ ਧੰਨਵਾਦ ਕੀਤਾ।

ਸ੍ਰੀ ਵਿਕਟਰ ਆਰ ਵਾਜ਼, ਨੈਸ਼ਨਲ ਸਪੋਰਟਸ ਡਾਇਰੈਕਟਰ ਸਪੈਸ਼ਲ ਓਲੰਪਿਕਸ ਭਾਰਤ ਅਤੇ ਸ੍ਰੀਮਤੀ ਨੀਲੂ ਸਾਰੀਨ, ਏਰੀਆ ਡਾਇਰੈਕਟਰ, ਚੰਡੀਗੜ੍ਹ ਚੈਪਟਰ – ਸਪੈਸ਼ਲ ਓਲੰਪਿਕ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

  ਰਿਪੋਰਟ : ਅਵਤਾਰ ਸਿੰਘ   -ਸੀਨੀਅਰ ਪੱਤਰਕਾਰ

Check Also

ਪੰਜਾਬ ਵਿੱਚ ਛੇ ਸਾਲ ਤੱਕ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਣੇਗੀ ਨੀਤੀ: ਅਰੁਨਾ ਚੌਧਰੀ

• ਰਾਜ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈ.ਸੀ.ਸੀ.ਈ.) ਕੌਂਸਲ ਦੇ ਮੈਂਬਰਾਂ ਤੋਂ ਪਹਿਲੀ ਫਰਵਰੀ ਤੱਕ …

Leave a Reply

Your email address will not be published. Required fields are marked *