ਇਸ ਕਾਰਨ ਖਤਮ ਹੋਇਆ ਸਾਰਾ ਅਲੀ ਖਾਨ ਤੇ ਕਾਰਤਿਕ ਦਾ ਰਿਸ਼ਤਾ, ਪਿਤਾ ਸੈਫ ਨੇ ਕਹੀ ਵੱਡੀ ਗੱਲ

TeamGlobalPunjab
2 Min Read

ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਦੇ ਰਿਸ਼ਤੇ ਦੀਆਂ ਖਬਰਾਂ ਬੀਤੇ ਲੰਬੇ ਸਮੇਂ ਤੋਂ ਆ ਰਹੀ ਹਨ ਦੋਵਾਂ ਨੂੰ ਅਕਸਰ ਇਕੱਠੇ ਘੁੰਮਦੇ ਵੀ ਵੇਖਿਆ ਗਿਆ ਹੈ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਹੈ ਖਬਰਾਂ ਦਿ ਮੰਨੀਏ ਤਾਂ ਦੋਵਾਂ ਨੇ ਹੁਣ ਇੱਕ ਦੂੱਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ।

ਸਾਰਾ ਅਲੀ ਖਾਨ ਤੇ ਕਾਰਤਿਕ ਆਰਿਅਨ ਦੀ ਆਉਣ ਵਾਲੀ ਫਿਲਮ ਲਵ ਆਜ ਕੱਲ 2 ਦੀ ਸ਼ੂਟਿੰਗ ਖਤਮ ਹੋ ਗਈ ਹੈ ਤੇ ਹੁਣ ਦੋਵੇ ਆਪਣੇ- ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਸ਼ੂਟਿੰਗ ‘ਚ ਵਿਅਸਤ ਹੋ ਗਏ ਹਨ। ਅਜਿਹੇ ‘ਚ ਦੋਵਾਂ ਨੂੰ ਇੱਕ ਦੂੱਜੇ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੇ ਹੁਣ ਦੋਵਾਂ ਨੇ ਆਪਸੀ ਸਹਿਮਤ ਨਾਲ ਇੱਕ ਦੂੱਜੇ ਤੋਂ ਦੂਰੀ ਬਣਾਉਣ ਦਾ ਮਨ ਬਣਾ ਲਿਆ ਹੈ।

ਇਸ ਸਭ ਦੇ ਚਲਦਿਆਂ ਦੂਜੇ ਪਾਸੇ ਸੈਫ ਅਲੀ ਖਾਨ ਨੇ ਆਪਣੀ ਧੀ ਤੇ ਕਾਰਤਿਕ ਦੇ ਰਿਸ਼ਤੇ ‘ਤੇ ਆਪਣੀ ਪ੍ਰਤੀਕਿਰਆ ਦਿੱਤੀ ਹੈ। ਸੈਫ ਅਲੀ ਖਾਨ ਨੇ ਪੱਤਰਕਾਰ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਆਪਣੀ ਧੀ ਨੂੰ ਸਟਾਰ ਨਹੀਂ ਸਗੋਂ ਚੰਗੀ ਅਦਾਕਾਰਾ ਬਣਨ ਲਈ ਪ੍ਰੇਰਿਤ ਕਰਦੇ ਹਨ।

ਸੈਫ ਨੇ ਦੱਸਿਆ ਕਿ ਮੈਂ ਹਮੇਸ਼ਾ ਉਨ੍ਹਾਂ ਨਾਲ ਸਟਾਰ ਬਣਨ ਦੀ ਗੱਲ ਨਹੀਂ ਕਰਦਾ। ਮੇਰੇ ਅਨੁਸਾਰ ਉਨ੍ਹਾਂ ਦਾ ਧਿਆਨ ਆਪਣੇ ਐਕਟਿੰਗ ‘ਤੇ ਕੇਂਦਰੀਤ ਕਰਨ ਤੇ ਆਪਣੀ ਅਸਲੀਅਤ ਨੂੰ ਬਣਾਏ ਰੱਖਣ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂਨੇ ਅੱਗੇ ਕਿਹਾ ਕਿ ਇੱਕ ਵਿਅਕਤੀ ਦੇ ਰੂਪ ਵਿੱਚ ਸਾਰਾ ਬਹੁਤ ਚੰਗੀ ਹੈ ਉਨ੍ਹਾਂ ਨੂੰ ਪਤਾ ਹੈ ਕਿ, ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਉਹ ਅਕਸਰ ਚੰਗੇ ਲੋਕਾਂ ਨੂੰ ਪਸੰਦ ਕਰਦੀ ਹੈ ਜੇਕਰ ਸਾਰਾ ਉਨ੍ਹਾਂ ਨੂੰ ਪਸੰਦ ਕਰਦੀ ਹੈ ਤਾਂ ਉਹ ਜ਼ਰੂਰ ਚੰਗਾ ਮੁੰਡਾ ਹੋਵੇਗਾ।

Share this Article
Leave a comment