Home / ਪੰਜਾਬ / ‘ਇਕ ਦੇਸ਼-ਇਕ ਰਾਸ਼ਨ ਕਾਰਡ’ ਯੋਜਨਾ ਛੇਤੀ ਹੀ ਲਾਗੂ ਹੋਵੇਗੀ-ਕੇਂਦਰੀ ਰਾਜ ਮੰਤਰੀ

‘ਇਕ ਦੇਸ਼-ਇਕ ਰਾਸ਼ਨ ਕਾਰਡ’ ਯੋਜਨਾ ਛੇਤੀ ਹੀ ਲਾਗੂ ਹੋਵੇਗੀ-ਕੇਂਦਰੀ ਰਾਜ ਮੰਤਰੀ

ਚੰਡੀਗੜ੍ਹ :-‘ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਵਿਚ ਵੱਡੇ ਪੱਧਰ ਉਤੇ ਸੁਧਾਰ ਕਰਨ ਜਾ ਰਹੀ ਹੈ, ਜਿਸ ਲਈ ‘ਇਕ ਦੇਸ਼-ਇਕ ਰਾਸ਼ਨ ਕਾਰਡ’ ਯੋਜਨਾ ਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ। ਇਸ ਨਾਲ ਕੋਈ ਵੀ ਨਾਗਰਿਕ ਦੇਸ਼ ਭਰ ਵਿਚੋਂ ਕਿਸੇ ਵੀ ਰਾਸ਼ਨ ਡੀਪੂ ਤੋਂ ਆਪਣੇ ਹਿੱਸੇ ਦਾ ਅਨਾਜ ਲੈ ਸਕੇਗਾ।’ ਉਕਤ ਸਬਦਾਂ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਪ੍ਰਣਾਲੀ  ਰਾਓ ਸਾਹਿਬ ਪਟੇਲ ਦਨਵੀ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਸਥਾਨਕ ਹੋਟਲ ਵਿਚ ਕਣਕ ਦੀ ਖਰੀਦ ਸਬੰਧੀ ਫੂਡ ਸਪਲਾਈ, ਮਾਰਕਫੈਡ, ਪਨਸਪ, ਵੇਅਰ ਹਾਊਸ ਆਦਿ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪੁੱਜੇ  ਰਾਓ ਨੇ ਦੱਸਿਆ ਕਿ ਉਕਤ ਯੋਜਨਾ ਨੂੰ ਲਾਗੂ ਕਰਨ ਲਈ ਦੇਸ਼ ਭਰ ਵਿਚ 12 ਕਲਟਰ ਬਣਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਕੁੱਝ ਦਿਨਾਂ ਵਿਚ ਇਸ ਉਤੇ ਕੰਮ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਇਹ ਕਾਰਡ ਬਣਨ ਨਾਲ ਦੇਸ਼ ਭਰ ਵਿਚ ਪ੍ਰਵਾਸ ਕਰਦੇ ਸਮੇਂ ਕਿਸੇ ਨੂੰ ਵੀ ਨਵੇਂ ਰਾਸ਼ਨ ਕਾਰਡ ਦੀ ਲੋੜ ਨਹੀਂ ਪਵੇਗੀ, ਬਲਕਿ ਉਹ ਕਾਰਡ ਹਰ ਥਾਂ ਚੱਲੇਗਾ। ਕਣਕ ਦੀ ਖਰੀਦ ਬਾਰੇ ਬੋਲਦੇ  ਰਾਓ ਨੇ ਦੱਸਿਆ ਕਿ ਦੇਸ਼ ਭਰ ਵਿਚ 332 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾਂਦੀ ਹੈ, ਜਿਸ ਵਿਚੋਂ ਲਗਭਗ 129 ਲੱਖ ਮੀਟਰਕ ਟਨ ਕਣਕ ਪੰਜਾਬ ਤੋਂ ਹੁੰਦੀ ਹੈ। ਇਸੇ ਤਰਾਂ 416 ਲੱਖ ਮੀਟਰਕ ਟਨ ਝੋਨਾ ਦੇਸ਼ ਭਰ ਵਿਚੋਂ ਖਰੀਦ ਕੀਤਾ ਜਾਂਦਾ ਹੈ, ਜਿਸ ਵਿਚੋਂ 113 ਲੱਖ ਮੀਟਰਕ ਟਨ ਪੰਜਾਬ ਦਾ ਹਿੱਸਾ ਹੈ। ਉਨਾਂ ਕਿਹਾ ਕਿ ਇਸ ਵੇਲੇ ਕਣਕ ਦੀ ਖਰੀਦ ਚਾਲੂ ਹੋਣ ਵਾਲੀ ਹੈ ਅਤੇ ਅਸੀਂ ਕਣਕ ਦੀ ਖਰੀਦ ਅਤੇ ਭੰਡਾਰ ਬਾਬਤ ਪੰਜਾਬ ਦੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ ਹੈ। ਉਨਾਂ ਦੱਸਿਆ ਕਿ ਦੇਸ਼ ਭਰ ਵਿਚ ਕਣਕ ਦੇ ਭੰਡਾਰ ਲਈ 100 ਲੱਖ ਮੀਟਰਕ ਟਨ ਦੇ ਸਾਇਲੋ ਬਣ ਰਹ ਹਨ ਅਤੇ ਸਾਡਾ ਟੀਚਾ 700 ਲੱਖ ਮੀਟਰਕ ਟਨ ਦੇ ਸਾਇਲੋ ਬਨਾਉਣ ਦਾ ਹੈ। ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ 33.5 ਲੱਖ ਮੀਟਰਕ ਟਨ ਕਣਕ ਭੰਡਾਰ ਕਰਨ ਲਈ 92 ਸਥਾਨਾਂ ਦੀ ਚੋਣ ਕੀਤੀ ਗਈ ਹੈ ਅਤੇ ਇਨਾਂ ਉਤੇ ਕੰਮ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਵਿਚ 31 ਜਨਵਰੀ ਤੱਕ 96 ਲੱਖ ਮੀਟਰਕ ਟਨ ਕਣਦਾ ਭੰਡਾਰ ਸੀ, ਜਿਸ ਨੂੰ ਮਹਾਂਰਾਸ਼ਟਰ ਵਿਚ ਭੇਜਿਆ ਜਾ ਰਿਹਾ ਹੈ, ਤਾਂ ਜੋ ਨਵੀਂ ਖਰੀਦ ਤੱਕ ਭੰਡਾਰ ਖਾਲੀ ਕੀਤੇ ਜਾ ਸਕਣ। ਉਨਾਂ ਕਿਹਾ ਕਿ ਦੇਸ਼ ਕੋਲ ਅਨਾਜ ਦੀ ਕੋਈ ਸਮੱਸਿਆ ਨਹੀਂ ਹੈ, ਬਲਕਿ ਲੋੜ ਨਾਲੋਂ ਡੇਢ ਗੁਣਾ ਵੱਧ ਅਨਾਜ ਭੰਡਾਰ ਮੌਜੂਦ ਹਨ।  ਰਾਓ ਨੇ ਦੱਸਿਆ ਕਿ ਸਰਕਾਰ ਦੇਸ਼ ਭਰ ਵਿਚ ਕਰੀਬ 79 ਕਰੋੜ ਲੋਕਾਂ ਨੂੰ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ ਜਨਤਕ ਵੰਡ ਪ੍ਰਣਾਲੀ ਰਾਹੀਂ ਦੇ ਰਹੀ ਹੈ ਅਤੇ ਹਰੇਕ ਰਾਜ ਕੋਲ ਇਸ ਦਾ ਵਾਧੂ ਸਟਾਕ ਦਿੱਤਾ ਜਾਂਦਾ ਹੈ। ਇਸ ਮੌਕੇ ਫੂਡ ਸਪਲਾਈ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ  ਅਰਸ਼ਦੀਪ ਸਿੰਘ ਥਿੰਦ ਨੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਦੱਸ ਕੇ ਕਣਕ ਦੇ ਭੰਡਾਰ ਛੇਤੀ ਖਾਲੀ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਨਵੀਂ ਕਣਕ ਦੀ ਖਰੀਦ ਕੀਤੀ ਜਾ ਸਕੇ। ਡਾਇਰੈਕਟਰ ਖੁਰਾਕ ਸਪਲਾਈ ਅਨਿੰਦਤਾ ਮਿਤਰਾ ਨੇ ਪੰਜਾਬ ਵਿਚ ਜਨਤਕ ਵੰਡ ਪਣਾਲੀ ਬਾਬਤ ਵਿਸਥਾਰ ਵਿਚ ਦੱਸਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਨਸਪ ਦੇ ਐਮ ਡੀ. ਰਾਮਵੀਰ ਸਿੰਘ, ਵੇਅਰ ਹਾਊਸ ਦੇ ਏ. ਐਮ. ਡੀ. ਸ੍ਰੀ ਜਸ਼ਨਜੀਤ ਸਿੰਘ, ਏ ਐਮ ਡੀ ਮਾਰਕਫੈਡ  ਰਾਹੁਲ ਗੁਪਤਾ, ਐਫ ਸੀ ਆਈ ਦੇ ਖੇਤਰੀ ਮੈਨੇਜਰ ਰਾਹੁਲ ਚੰਦਨ, ਡੀ ਐਫ ਐਸ ਸੀ ਲਖਵਿੰਦਰ ਸਿੰਘ, ਡੀ ਐਫ ਐਸ ਸੀ ਜਸਜੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਹੋਟਲ ਵਿਚ ਭਾਜਪਾ ਦੇ ਸੰਸਦ ਮੈਂਬਰ  ਸ਼ਵੇਤ ਮਲਿਕ ਵੀ  ਰਾਓ ਸਾਹਿਬ ਪਟੇਲ ਦਨਵੀ ਨੂੰ ਮਿਲੇ ਅਤੇ ਅੰਮ੍ਰਿਤਸਰ ਪੁੱਜਣ ਉਤੇ ਸਵਾਗਤ ਕੀਤਾ।

Check Also

ਕੋਰੋਨਾ ਦੀਆਂ ਜਾਅਲੀ ਰਿਪੋਰਟਾਂ ਦੇਣ ਵਾਲੀ ਤੁਲੀ ਲੈਬ ਤੇ ਈਐਮਸੀ ਹਸਪਤਾਲ ਦਾ ਕਾਂਗਰਸੀਆਂ ਦੀ ਸ਼ਹਿ ‘ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਬਚਾਅ: ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈ ਐਮ …

Leave a Reply

Your email address will not be published. Required fields are marked *