ਆਹ ਚੱਕੋ ! ਮੌਸਮ ਵਿਭਾਗ ਦੀ ਖ਼ਤਰਨਾਕ ਚੇਤਾਵਨੀ, ਕਹਿੰਦੇ ਆਉਂਦੇ 24 ਘੰਟੇ ‘ਚ ਮੀਂਹ ਹੋਰ ਬਰਪਾਵੇਗਾ ਕਹਿਰ

Prabhjot Kaur
4 Min Read

ਪਿਛਲੇ ਕੁਝ ਦਿਨ ਮੌਸਮ ਖੁਸ਼ਗਵਾਰ ਰਹਿਣ ਉਪਰੰਤ ਮੌਸਮ ਵਿੱਚ ਇੱਕ ਦਮ ਆਏ ਬਦਲਾਅ ਤੇ ਸਵੇਰ ਤੜਕਸਾਰ ਤੋਂ ਹੋ ਰਹੀ ਬਰਸਾਤ ਤੇ ਗੜ੍ਹੇਮਾਰੀ ਨਾਲ ਇਲਾਕੇ ਵਿੱਚ ਠੰਡ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਪੂਰੇ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ‘ਚ ਅੱਜ ਸਵੇਰੇ ਕਰੀਬ 5 ਵਜੇ ਸ਼ੁਰੂ ਹੋਈ ਬਰਸਾਤ ਨਾਲ ਗੜ੍ਹੇ ਪਏ। ਹੁਣ ਤੱਕ ਰੁੱਕ ਰੁੱਕ ਕੇ ਪੈ ਰਹੇ ਮੀਂਹ ਨਾਲ ਰੋਜ਼ਮਰਾ ਦੀ ਜ਼ਿੰਦਗੀ ਇੱਕ ਵਾਰ ਲੀਹੋਂ ਲਹਿ ਗਈ ਹੈ। ਮਾਹਿਰ ਜਿਥੇ ਇਸ ਬਰਸਾਤ ਨੂੰ ਕਣਕ ਲਈ ਲਾਹੇਵੰਦ ਦੱਸ ਰਹੇ ਉਥੇ ਗੜ੍ਹੇਮਾਰੀ ਨਾਲ ਸਬਜ਼ੀਆਂ ਤੇ ਹਰੇ ਚਾਰੇ ਨੂੰ ਕਾਫੀ ਨੁਕਸਾਨ ਪੁੱਜਣ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਹਨ।ਸਮਾਣਾ ‘ਚ ਤਾਂ ਬਿਜਲੀ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਚੋਂ ਇਕ ਔਰਤ ਸੀ।ਜੋ ਆਪਣੇ ਪਸ਼ੂਆਂ ਲਈ ਖੇਤ ‘ਚੋਂ ਚਾਰਾ ਲੈਣ ਗਈ ਪਰ ਵਾਪਸ ਨਾ ਪਰਤੀ, ਆਈ ਤਾਂ ਉਸਦੀ ਲਾਸ਼।ਇੰਝ ਹੀ ਜਿਲ੍ਹਾ ਪਟਿਆਲਾ ਦੇ ਪਿੰਡ ਤੇਈਪੁਰ ‘ਚ ਕਿਸਾਨ ਜਸਦੇਵ ਸਿੰਘ ਆਪਣੇ ਖੇਤ ਗਿਆ ਪਰ ਬਿਜਲੀ ਦੀ ਚਪੇਟ ‘ਚ ਆਉਣ ਕਾਰਨ ਮੌਕੇ ‘ਤੇ ਹੀ ਉਸਦੀ ਵੀ ਮੌਤ ਹੋ ਗਈ।ਫਸਲਾਂ ਦੀ ਗਿਰਦੌਰੀ ਹੋਣ ‘ਤੇ ਮੁਆਵਜ਼ਾ ਮਿਲ ਜਾਂਦਾ ਹੈ ਪਰ ਜਿੰਨ੍ਹਾਂ ਦੇ ਜੀਅ ਘਰੋਂ ਤੁਰ ਗਏ ਉਨ੍ਹਾਂ ਦਾ ਹਰਜਾਨਾ ਕੌਣ ਭਰੇਗਾ?

ਅਗਲੇ 24 ਘੰਟੀਆਂ ਦੌਰਾਨ ਮੀਂਹ, ਤੇਜ ਹਵਾਵਾਂ ਅਤੇ ਹੋਰ ਜਿਆਦਾ ਗੜੇਮਾਰੀ ਦੀ ਸੰਭਾਵਨਾ ਹੈ ਇਹ ਕਹਿਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਿਰਾਂ ਦਾ।ਜਿਨ੍ਹਾਂ ਨੇ ਕਿਸਾਨ ਵੀਰਾਂ ਨੂੰ ਵੀ ਫਸਲਾਂ ਲਈ ਸੂਚੇਤ ਵੀ ਕੀਤਾ ਹੈ।ਭਾਰੀ ਮੀਂਹ ਪੈਣ ਕਾਰਨ ਵਿਦਿਆਰਥੀਆਂ ਨੂੰ ਸਕੂਲ, ਕਾਲਜ ਜਾਣ ‘ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਦਫਤਰੀ ਕੰਮਕਾਜ ਵੀ ਪ੍ਰਭਾਵਿਤ ਹੋਏ।ਕੁਲ ਮਿਲਾ ਕੇ ਕਹਿ ਸਕਦੇ ਆਂ ਕਿ ਪੂਰਾ ਸੂਬਾ ਨੁਕਸਾਨਿਆ ਗਿਆ ਹੈ।ਪਰ ਇਕ ਗੱਲ ਹੋਰ ਜੋ ਸੋਚਣ ਵਾਲੀ ਹੈ ਓਹ ਇਹ ਕਿ ਓਹ ਲੋਕ ਜੋ ਸਵੇਰੇ ਹੱਥ ‘ਚ ਰੋਟੀ ਵਾਲੇ ਡੱਬੇ ਫੜ ਕੇ ਕੰਮ ਲਈ ਤਾਂ ਤੁਰਦੇ ਨੇ, ਪਰ ਇਹ ਨਹੀਂ ਪਤਾ ਹੁੰਦਾ ਕਿ ਕੰਮ ਮਿਲੇਗਾ ਜਾਂ ਨਹੀਂ, ਬੱਚੇ ਰਾਹ ਉਡੀਕ ਰਹੇ ਨੇ ਕਿ ਸਾਡਾ ਬਾਪੂ ਖਾਣ ਨੂੰ ਕੀ ਲੈ ਕੇ ਆਵੇਗਾ, ਪਤਨੀ ਉਡੀਕ ਰਹੀ ਹੁੰਦੀ ਆ ਕਿ ਪਤੀ ਘਰ ਦਾ ਸਮਾਨ ਲੈ ਕੇ ਆਵੇਗਾ, ਪਰ ਮੀਂਹ ਵਰਗੇ ਮੌਸਮ ‘ਚ ਦਿਹਾੜੀ ਨਹੀਂ ਲੱਗਦੀ, ਘਰਾਂ ਨੂੰ ਨਿਰਾਸ਼ ਮੁੜਨਾ ਪੈਂਦਾ ‘ਤੇ ਕਈ ਵਾਰ ਤਾਂ ਪੂਰੇ ਪਰਿਵਾਰ ਨੂੰ ਭੁੱਖਾ ਵੀ ਸੌਣਾਂ ਪੈਂਦਾ ਹੈ।

ਗੱਲ ਕਰੀਏ ਪਿੰਡਾਂ ਅਤੇ ਸ਼ਹਿਰਾਂ ਦੇ ਪਾਣੀ ਦੀ ਨਿਕਾਸੀ ਦੀ ਤਾਂ ਨਿਕਾਸੀ ਨਾ ਹੋਣ ਕਾਰਨ ਸੜਕਾਂ ‘ਤੇ ਪਾਣੀ ਪੂਰੀ ਤਰ੍ਹਾਂ ਨਾਲ ਭਰ ਗਿਆ।ਰਾਹਗੀਰਾਂ ਨੂੰ ਬੇਹੱਦ ਮੁਸਿਬਤਾਂ ਦਾ ਸਾਹਮਣਾ ਕਰਨਾ ਪੈ ਰਿਹੈ।ਸੋ ਕਹਿ ਸਕਦੇ ਆਂ ਕਿ ਜਿੱਥੇ ਉੱਤਰੀ ਭਾਰਤ ਵਿਚ ਬੇਮੋਸਮੀ ਬਰਸਾਤ ਅਤੇ ਗੜਿਆਂ ਨੇ ਲੋਕਾਂ ਦੀਆ ਚਿੰਤਾਵਾ ਵਧਾ ਦਿੱਤੀਆਂ ਹਨ, ਉੱਥੇ ਬਾਰਿਸ਼ ਨੇ ਪ੍ਰਸਾਸਨ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ।ਭਾਰੀ ਮੀਂਹ ਅਤੇ ਗੜੇਮਾਰੀ ਹੋਣ ਨਾਲ ਕਿਸਾਨਾਂ ਦੇ ਹਾਲਾਤ ਬੁਰੇ ਹੋ ਗਏ ਕਿਸਾਨ ਰੱਬ ਅੱਗੇ ਅਰਦਾਸ ਕਰ ਰਹੇ ਹਨ ਕਿ ਹੁਣ ਨਾਂ ਬਰਸਾਤ ਹੋਵੇ ਅਤੇ ਨਾ ਹੀ ਗੜੇਮਾਰੀ। ਜੇਕਰ ਹੁਣ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਣਗੀਆਂ।ਖੇਤਾਂ ‘ਚ ਪਾਣੀ ਪਾਣੀ ਹੋਇਆ ਪਿਐ।ਗੰਨੇ ਦੀ ਪਿੜਾਈ ਬੰਦ ਹੋ ਗਈ ਹੈ।ਹੋਰ ਤਾਂ ਹੋਰ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨ ‘ਚ ਮੁਸ਼ਕਿਲਾਂ ਆ ਰਹੀਆਂ ਨੇ।ਕਿਉਂਕਿ ਜਿੰਨ੍ਹਾਂ ਨੇ ਪਿੰਡਾਂ ‘ਚ ਤੂੜੀ ਭਰੀ ਹੋਈ ਹੈ।ਉਥੇ ਵੀ ਪਾਣੀ ਭਰ ਗਿਐ।ਲੋਕ ਤਾਂ ਆਪਣਾ ਆਪ ਬਚਾ ਲੈਣਗੇ ਪਰ ਵਿਚਾਰੇ ਪਸ਼ੂ ਕੀ ਕਰਨਗੇ? ਓਵੇਂ ਹੀ ਕਿਸਾਨ, ਮਜਦੂਰ ਅਤੇ ਆਮ ਵਰਗ ਜੋ ਕਿ ਅੱਤ ਦੀ ਮਹਿੰਗਾਈ ਦੇ ਚਲਦਿਆਂ ਪਹਿਲਾਂ ਹੀ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰ ਰਿਹੈ।ਮੀਂਹ ਪੈਣ ਨਾਲ ਕੰਮ ਰੁਕ ਜਾਣਾ, ਰੁਜਗਾਰ ਨਾ ਮਿਲਣਾ,ਫਸਲਾਂ ਦਾ ਨੁਕਸਾਨ ਹੋ ਜਾਣਾ।ਵੱਡਾ ਸਵਾਲ ਇਹ ਕਿ ਇਸ ਕੁਦਰਤੀ ਕਹਿਰ ਦੀ ਆਫਤ ‘ਚ ਹੋਏ ਨੁਕਸਾਨ ਦਾ ਮੁਆਵਜ਼ਾ ਆਖਿਰ ਕੌਣ ਭਰੇਗਾ,ਕੌਣ ਇਨ੍ਹਾਂ ਸਭ ਨੂੰ ਆਰਥਿਕ ਮੁਸ਼ਕਿਲਾਂ ‘ਚੋਂ ਕੱਢੇਗਾ?
ਰਮਨਦੀਪ ਸਿੰਘ

 

- Advertisement -

Share this Article
Leave a comment