Breaking News
ujjain doctor and nurse kissing video

ਆਪਰੇਸ਼ਨ ਥੀਏਟਰ ‘ਚ ਨਰਸ ਨੂੰ ‘ਕਿਸ’ ਕਰਦੇ ਡਾਕਟਰ ਦਾ ਵੀਡੀਓ ਵਾਇਰਲ, ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ: ਉਜੈਨ ਦੇ ਇੱਕ ਜ਼ਿਲ੍ਹੇ ਦੇ ਹਸਪਤਾਲ ‘ਚ ਸਿਵਲ ਸਰਜਨ ਦਾ ਕਥਿਤ ਤੌਰ ਤੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸਦੀ ਵਜ੍ਹਾ ਨਾਲ ਉਸਦੇ ਉੱਪਰ ਪ੍ਰਸ਼ਾਸਨ ਦੀ ਗਾਜ਼ ਡਿੱਗ ਗਈ ਤੇ ਡਾਕਟਰ ਨੂੰ ਉਸ ਦੇ ਅਹੁਦੇ ਤੋਂ ਐਤਵਾਰ ਨੂੰ ਹਟਾ ਦਿੱਤਾ ਗਿਆ। ਵੀਡੀਓ ‘ਚ ਆਪਰੇਸ਼ਨ ਥਿਏਟਰ ਦੇ ਅੰਦਰ ਡਾਕਟਰ ਅਤੇ ਮਹਿਲਾ ਇਤਰਾਜ਼ਯੋਗ ਹਾਲਤ ‘ਚ ਦਿਖਾਈ ਦੇ ਰਹੇ ਹਨ।
Civil Surgeons Kiss Clip in Operation Room Went Viral
ਇਸ ਮਾਮਲੇ ਤੇ ਉਜੈਨ ਦੇ ਜ਼ਿਲ੍ਹਾ ਕਲੈਕਟਰ ਸ਼ਸ਼ਾਂਕ ਮਿਸ਼ਰਾ ਨੇ ਕਿਹਾ, ‘ਇਹ ਮਾਮਲਾ ਕਿਸੇ ਲਈ ਵੀ ਸਹੀ ਨਹੀਂ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਰਾਜੂ ਨਿਦਾਰਿਆ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।” ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਰਜਨ ਮਹਿਲਾ ਨੂੰ ਆਪਰੇਸ਼ਨ ਥੀਏਟਰ ਦੇ ਅੰਦਰ ‘ਕਿਸ’ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਤੋਂ ਬਾਅਦ ਕਲੈਕਟਰ ਨੇ ਕਿਹਾ, “ਰਾਜੂ ਨਿਦਾਰਿਆ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ ‘ਤੇ ਹਨ। ਉਨ੍ਹਾਂ ਦਾ ਜਵਾਬ ਆਉਣ ਤੋਂ ਬਾਅਦ ਮਾਮਲੇ ‘ਚ ਅੱਗੇ ਕਾਰਵਾਈ ਕੀਤੀ ਜਾਵੇਗੀ।”

ਸੂਤਰਾਂ ਮੁਤਾਬਕ ਵੀਡੀਓ ‘ਚ ਨਜ਼ਰ ਆਉਣ ਵਾਲੀ ਮਹਿਲਾ ਹਸਪਤਾਲ ਦੀ ਨਰਸ ਹੈ ਤੇ ਵੀਡੀਓ ਜ਼ਿਲ੍ਹਾ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ਦੀ ਹੈ। ਉਧਰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ‘ਚ ਹੁਣ ਤਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

Check Also

ਕੀ ਕਾਂਗਰਸ ਲਈ ਹਮਦਰਦੀ ਹਾਸਲ ਕਰੇਗਾ ਗਾਂਧੀ ਦਾ ਮੁੱਦਾ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। …

Leave a Reply

Your email address will not be published. Required fields are marked *