ਆਨਲਾਈਨ ਵੈੱਬ ਸੀਰੀਜ਼ ਨੇ ਉਡਾਈ ਭਾਰਤੀਆਂ ਦੀ ਨੀਂਦ: ਅਧਿਐਨ

TeamGlobalPunjab
2 Min Read

ਆਮ ਜੀਵਨ ‘ਚ ਆਨਲਾਈਨ ਵੈੱਬ ਸੀਰੀਜ਼ ਦਾ ਪ੍ਰਭਾਵ ਦਿਨੋੰ ਦਿਨ ਵੱਧਦਾ ਜਾ ਰਿਹਾ ਹੈ। ਜੇ ਤੁਸੀਂ ਨੈੱਟਫਲਿਕਸ ਤੇ ਐਮਾਜ਼ਾਨ ਵਰਗੇ ਪਲੇਟਫਾਰਮ ‘ਤੇ ਆਨਲਾਈਨ ਵੈੱਬ ਸੀਰੀਜ਼ ਤੇ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਸੀ ਵੀ ਹੁਣ ਸਾਵਧਾਨ ਹੋ ਜਾਉ। ਕਿਉਂਕਿ ਇਹ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਜਾਂ ਇਹ ਕਹਿ ਲਓ ਕਿ ਆਨਲਾਈਨ ਵੈੱਬ ਸੀਰੀਜ਼ ਨੇ ਲੋਕਾਂ ਦੀ ਨੀਂਦ ਹੀ ਖੋਹ ਲਈ ਹੈ।

ਦਰਅਸਲ ਜ਼ਿਆਦਾਤਰ ਲੋਕ ਦਿਨ-ਭਰ ਦੇ ਦਫਤਰੀ ਕੰਮਕਾਜ ਤੋਂ ਬਾਅਦ ਜਦੋਂ ਘਰ ਆਉਂਦੇ ਹਨ ਤਾਂ ਉਹ ਆਪਣੀ ਸਰੀਰਕ ਥਕਾਵਟ ਦੂਰ ਕਰਨ ਦੀ ਬਜਾਏ ਉਲਟਾ ਦੇਰ ਰਾਤ ਇੱਥੋਂ ਤੱਕ ਕਿ ਕਈ ਤਾਂ ਪੂਰੀ-ਪੂਰੀ ਰਾਤ ਆਨਲਾਈਨ ਵੈੱਬ ਸੀਰੀਜ਼ ਦੇਖਦੇ ਹਨ। ਜਿਸ ਨਾਲ ਇਹ ਨਾ ਸਿਰਫ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਸਗੋਂ ਇਸ ਦਾ ਪ੍ਰਭਾਵ ਸਾਡੀ ਸਿਹਤ ‘ਤੇ ਵੀ ਪੈਂਦਾ ਹੈ।

ਇੱਕ ਮਸ਼ਹੂਰ ਮੋਬਾਈਲ ਹੈਲਥ ਤੇ ਫਿਟਨੈਸ ਐਪ ਦੁਆਰਾ ਕਰਵਾਏ ਗਏ ਅਧਿਐਨ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਵੀਡੀਓ ਸਟ੍ਰੀਮਿੰਗ ਸੇਵਾਵਾਂ ਕਾਰਨ ਇੱਕ ਵੱਡੀ ਗਿਣਤੀ ‘ਚ ਭਾਰਤੀ ਲੋਕ ਨੀਂਦ ਤੋਂ ਵਾਂਝੇ ਹੋ ਰਹੇ ਹਨ ਭਾਵ ਉਹ ਆਪਣੀ ਨੀਂਦ ਨੂੰ ਪੂਰਾ ਸਮਾਂ ਨਹੀਂ ਦੇ ਰਹੇ। ਜਿਸ ਦਾ ਉਨ੍ਹਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

ਇਸ ਤੋਂ ਇਲਾਵਾ ਆਨਲਾਈਨ ਵੀਡੀਓ ਜਾਂ ਵੈੱਬ ਸੀਰੀਜ਼ ਦੇਖਣ ਕਾਰਨ ਆਨਲਾਈਨ ਫੂਡ ਡਿਲਿਵਰੀ ਦਾ ਰੁਝਾਨ ਵੀ ਵੱਧ ਗਿਆ ਹੈ। ਜ਼ਿਆਦਾਤਰ ਭਾਰਤੀ ਲੋਕ 24 ਘੰਟੇ ਜ਼ੰਕ ਫੂਡ ਤੇ ਪ੍ਰੋਸੈਸਡ ਫੂਡ ਦਾ ਸੇਵਨ ਕਰਦੇ ਹਨ। ਆਨਲਾਈਨ ਵੀਡੀਓ ਤੇ ਜ਼ੰਕ ਫੂਡ ਦੋਵਾਂ ਦੇ ਸੁਮੇਲ ਕਾਰਨ ਲੋਕ ‘ਚ ਲੰਬਾ ਸਮਾਂ ਵਿਹਲੇ ਬੈਠੇ ਰਹਿਣ ਦੀ ਆਦਤ ਵੱਧਦੀ ਜਾ ਰਹੀ ਹੈ। ਜਿਸ ਕਾਰਨ ਨੀਂਦ ਦੀ ਸਮੱਸਿਆ ਪੈਦਾ ਹੋ ਰਹੀ ਹੈ।

- Advertisement -

ਇਸ ਰਿਸਰਚ ‘ਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਆਨਲਾਈਨ ਵੀਡੀਓ, ਸਟ੍ਰੀਮਿੰਗ ਸਰਵਿਸ ਤੇ ਵੀਡੀਓ ਪਲੇਟਫਾਰਮ ‘ਚ ਲੋਕਾਂ ਦੀ ਵਧਦੀ ਦਿਲਚਸਪੀ ਨੂੰ ਘੱਟ ਕਰਨ ਦੀ ਜ਼ਰੂਰਤ ਹੈ।

Share this Article
Leave a comment