Thursday, August 22 2019
Home / ਅਮਰੀਕਾ / ਆਨਲਾਈਨ ਪੋਰਨੋਗ੍ਰਾਫੀ ਹਟਾਉਣ ਲਈ ਅਮਰੀਕਾ ਕਰੇਗਾ ਭਾਰਤ ਦੀ ਸਹਾਇਤਾ

ਆਨਲਾਈਨ ਪੋਰਨੋਗ੍ਰਾਫੀ ਹਟਾਉਣ ਲਈ ਅਮਰੀਕਾ ਕਰੇਗਾ ਭਾਰਤ ਦੀ ਸਹਾਇਤਾ

ਵਾਸ਼ਿੰਗਟਨ: ਅਮਰੀਕਾ ਆਨਲਾਈਨ ਬਾਲ ਪੋਰਨੋਗ੍ਰਾਫੀ ਅਤੇ ਬਾਲ ਸੈਕਸ ਸ਼ੋਸ਼ਣ ਨਾਲ ਸਬੰਧਤ ਕਿਸੇ ਵੀ ਵਿਸ਼ੇ ਦੇ ਪ੍ਰਸਾਰ ‘ਤੇ ਰੋਕ ਲਾਉਣ ‘ਚ ਭਾਰਤ ਦੀ ਮਦਦ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਾਲੇ ਹੋਏ ਇਕ ਸਮਝੌਤੇ ਦੇ ਤਹਿਤ ਇਸ ‘ਤੇ ਸਹਿਮਤੀ ਬਣੀ ਹੈ। ਇਸ ਸਬੰਧ ‘ਚ ਭਾਰਤ ਦੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਅਤੇ ਅਮਰੀਕਾ ਦੇ ਗੁਆਚੇ ਅਤੇ ਸ਼ੋਸ਼ਣ ਪੀੜਤ ਬੱਚਿਆਂ ਲਈ ਰਾਸ਼ਟਰੀ ਕੇਂਦਰ (ਐੱਨ. ਸੀ. ਐੱਮ. ਈ. ਸੀ.) ਨੇ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ।

ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਮਝੌਤੇ ‘ਤੇ ਦਸਤਖਤ ਦੇ ਨਾਲ ਹੁਣ ਅਮਰੀਕਾ ਐੱਨ. ਸੀ. ਐੱਮ. ਈ. ਸੀ. ਤੋਂ ਬਾਲ ਸੈਕਸ ਸ਼ੋਸ਼ਣ ਸਬੰਧੀ ਵਿਸ਼ਿਆਂ ਅਤੇ ਆਨਲਾਈਨ ਬਾਲ ਪੋਰਨੋਗ੍ਰਾਫੀ ਟਿਪਲਾਈਨ ਰਿਪਰੋਟ ਪ੍ਰਾਪਤ ਕਰਨ ‘ਚ ਮਦਦ ਕਰੇਗਾ। ਇਹ ਸਮਝੌਤਾ ਪੱਤਰ ਐੱਨਸੀਐੱਮਈਸੀ ਦੇ ਕੋਲ ਉਪਲਬਧ ਇਕ ਲੱਖ ਤੋਂ ਜ਼ਿਆਦਾ ਟਿਪਲਾਈਨ ਰਿਪੋਰਟ ਹਾਸਲ ਕਰਨ ‘ਚ ਭਾਰਤ ਦੀ ਸਹਾਇਤਾ ਕਰੇਗਾ।

ਇਹ ਬਾਲ ਪੋਰਨੋਗ੍ਰਾਫੀ ਤੇ ਬਾਲ ਯੋਨ ਸ਼ੋਸ਼ਣ ਸਬੰਧੀ ਸੂਚਨਾਵਾਂ ਸਾਂਝੀ ਕਰਨ ਲਈ ਨਵਾਂ ਤੰਤਰ ਸਥਾਪਿਤ ਕਰਨ ਤੇ ਅਪਰਾਧੀਆ ਖਿਲਾਫ ਕਾਨੂੰਨੀ ਕਾਰਵਾਈ ਦੀ ਖਾਤਰ ਰਾਹ ਨਿਕਲੇਗਾ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਸਾਈਬਰ ਜਗਤ ਤੋਂ ਬਾਲ ਪੋਰਨੋਗ੍ਰਾਫੀ ਨੂੰ ਵੀ ਹਟਾ ਪਾਉਣਗੇ।

Check Also

Reliance Jio Fiber

Reliance Jio Fiber ਨੇ ਨਾਲ ਮੁਫਤ ‘ਚ ਮਿਲਣਗੇ LED TV ਤੇ ਹੋਰ ਕਈ ਆਫਰ, ਇੰਝ ਕਰੋ ਰਜਿਸਟਰ

Reliance Jio Fiber ਬਰਾਡਬੈਂਡ ਸੇਵਾ ਸ਼ੁਰੂ ਹੋਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਿਓ …

Leave a Reply

Your email address will not be published. Required fields are marked *