Breaking News

ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਦਮ ਪੁਰਸਕਾਰ ਜੇਤੂਆਂ ਨੂੰ ਕਰਨਗੇ ਸਨਮਾਨਿਤ

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੋਮਵਾਰ ਨੂੰ ਵੱਖ-ਵੱਖ ਸੂਬਿਆਂ ਦੇ ਪਦਮ ਪੁਰਸਕਾਰ ਜੇਤੂਆਂ ਨੂੰ ਸਨਮਾਨਤ ਕਰਨਗੇ। ਇਨ੍ਹਾਂ ਵਿੱਚ ਝਾਰਖੰਡ ਤੋਂ ਛਾਊ ਡਾਂਸਰ ਸ਼ਸ਼ਧਰ ਅਚਾਰੀਆ ਅਤੇ ਨਾਗਪੁਰੀ ਗੀਤਕਾਰ ਮਧੂ ਮਨਸੂਰੀ ਅਤੇ ਉੱਤਰਾਖੰਡ ਤੋਂ ਵਾਤਾਵਰਣ ਪ੍ਰੇਮੀ ਅਨਿਲ ਪ੍ਰਕਾਸ਼ ਜੋਸ਼ੀ ਸ਼ਾਮਲ ਹਨ। ਸਾਲ 2020 ‘ਚ ਕੋਰੋਨਾ ਕਾਰਨ ਪਦਮ ਪੁਰਸਕਾਰਾਂ ਦੀ ਵੰਡ ਨਹੀਂ ਹੋ ਸਕੀ ਸੀ, ਇਸ ਲਈ ਸਾਲ 2021 ‘ਚ ਹੀ ਦੋਹਾਂ ਸਾਲਾਂ ਦੇ ਪਦਮ ਜੇਤੂਆਂ ਨੂੰ ਨਾਲੋ-ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਅੱਜ ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ‘ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਰਾਸ਼ਟਰਪਤੀ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਸਾਲ 2020 ਅਤੇ ਭਲਕੇ 2021 ਲਈ ਪਦਮ ਪੁਰਸਕਾਰਾਂ ਨਾਲ ਸਨਮਾਨਤ ਕਰਨਗੇ।

Check Also

ਵੈਨਕੂਵਰ: ਪੰਜਾਬੀ ਨੌਜਵਾਨ ਨੇ ਛੋਟੀ ਜਿਹੀ ਤਕਰਾਰ ਤੋਂ ਬਾਅਦ ਸ਼ਰੇਆਮ ਕੀਤਾ ਕਤਲ

ਨਿਊਜ਼ ਡੈਸਕ: ਵੈਨਕੂਵਰ ਵਿਖੇ  ਸਟਾਰਬਕਸ ‘ਤੇ ਹੋਈ ਇੱਕ ਛੋਟੀ ਜਿਹੀ ਤਕਰਾਰ ਤੋਂ ਬਾਅਦ 37 ਸਾਲਾ …

Leave a Reply

Your email address will not be published. Required fields are marked *