ਲੰਦਨ: ਸਿੱਖਿਆ ਨੀਤੀ ਸੰਸਥਾ ਨੇ ਆਪਣੀ ਸਲਾਨਾ ਰਿਪੋਰਟ 2019 ‘ਚ ਕਿਹਾ ਹੈ ਕਿ ਭਾਰਤੀ ਮੂਲ ਦੇ ਬੱਚੇ ਪੂਰੇ ਇੰਗਲੈਂਡ ਦੇ ਬੱਚਿਆਂ ਨਾਲੋਂ ਪੜ੍ਹਾਈ ‘ਚ ਅੱਗੇ ਰਹਿੰਦੇ ਹਨ।
ਮੰਗਲਵਾਰ ਨੂੰ ਇੱਥੇ ਜਾਰੀ ਕੀਤੀ ਗਈ ਇਕ ਨਵੀਂ ਜਾਂਚ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤੀ ਅਤੇ ਚੀਨੀ ਮੂਲ ਦੇ ਲੋਕਾਂ ਦੇ ਇੱਥੇ ਪੜ੍ਹਨ ਵਾਲੇ ਬੱਚੇ, ਆਪਣੀ ਉਮਰ ਦੇ ਬ੍ਰਿਟਿਸ਼ ਬੱਚਿਆਂ ਨਾਲੋਂ ਵਿਭਿੰਨ ਪੱਧਰਾਂ ‘ਤੇ ਅੱਗੇ ਰਹਿੰਦੇ ਹਨ।
ਈ.ਪੀ.ਆਈ. ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਅਖੀਰ ਤੱਕ ਚੀਨੀ ਬੱਚੇ, ਗੋਰੇ ਬ੍ਰਿਟਿਸ਼ ਬੱਚਿਆਂ ਨਾਲੋਂ ਕਰੀਬ 12 ਮਹੀਨੇ ਅੱਗੇ ਰਹਿੰਦੇ ਹਨ ਅਤੇ ਭਾਰਤੀ ਬੱਚੇ ਉਨ੍ਹਾਂ ਨਾਲੋਂ 7 ਮਹੀਨੇ ਅੱਗੇ ਰਹਿੰਦੇ ਹਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੈਕੰਡਰੀ ਸਿੱਖਿਆ ‘ਚ ਚੀਨੀ ਅਤੇ ਭਾਰਤੀ ਬੱਚੇ ਬ੍ਰਿਟਿਸ਼ ਬੱਚਿਆਂ ਨਾਲੋਂ ਕ੍ਰਮਵਾਰ 24.8 ਮਹੀਨੇ ਅਤੇ 14.2 ਮਹੀਨੇ ਅੱਗੇ ਹਨ।
ਅੰਗਰੇਜ਼ ਬੱਚਿਆਂ ਨਾਲੋਂ ਪੜ੍ਹਾਈ ‘ਚ ਬਹੁਤ ਅੱਗੇ ਰਹਿੰਦੇ ਨੇ ਭਾਰਤੀ ਮੂਲ ਦੇ ਬੱਚੇ: ਰਿਪੋਰਟ

Leave a Comment
Leave a Comment