ਅਸ਼ਵਨੀ ਸ਼ਰਮਾ ਦਾ ਨਾਮ ਬੀਜੇਪੀ ਸੂਬਾ ਪ੍ਰਧਾਨ ਵਜੋਂ ਤੈਅ

TeamGlobalPunjab
1 Min Read

ਚੰਡੀਗੜ੍ਹ:ਬੀਜੇਪੀ ਦੇ ਮੌਜੂਦਾ ਪ੍ਰਧਾਨ ਦਾ ਕਾਰਜਕਾਲ ਦਸੰਬਰ ਵਿੱਚ ਪੂਰਾ ਹੋ ਚੁੱਕਿਆ ਹੈ। ਇਸ ਲਈ ਹੁਣ ਬੀਜੇਪੀ ਅਗਲੇ ਪ੍ਰਧਾਨ ਦਾ ਐਲਾਨ ਕਰਨ ਵਾਲੀ ਹੈ। ਦਸ ਦਈਏ ਕਿ ਸੂਬਾਈ ਪ੍ਰਧਾਨ ਦੀ ਚੋਣ ਪ੍ਰਕਿਰਿਆ 16 ਤੇ 17 ਜਨਵਰੀ ਨੂੰ ਜਲੰਧਰ ਵਿੱਚ ਹੋਵੇਗੀ।

ਪਾਰਟੀ ਵੱਲੋਂ ਨਿਯੁਕਤ ਕੀਤੇ ਚੋਣ ਨਿਗਰਾਨ ਅਨਿਲ ਸਰੀਨ ਮੁਤਾਬਕ ਸੂਬਾਈ ਪ੍ਰਧਾਨ ਲਈ 16 ਜਨਵਰੀ ਨੂੰ ਕਾਗਜ਼ ਦਾਖ਼ਲ ਕੀਤੇ ਜਾਣਗੇ ਤੇ 17 ਨੂੰ ਪ੍ਰਧਾਨ ਦੀ ਚੋਣ ਹੋਵੇਗੀ।

ਉੱਥੇ ਹੀ ਖਬਰਾਂ ਮੁਤਾਬਕ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਅਸ਼ਵਨੀ ਸ਼ਰਮਾ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਅਸ਼ਵਨੀ ਸ਼ਰਮਾ ਦਾ ਨਾਂ ਸੂਬਾ ਪ੍ਰਧਾਨ ਵਜੋਂ ਲਗਭਗ ਤੈਅ ਕੀਤਾ ਜਾ ਚੁੱਕਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦਾ ਪੱਕਾ ਐਲਾਨ 16 ਜਨਵਰੀ 2020 ਨੂੰ ਕੀਤਾ ਜਾ ਸਕਦਾ ਹੈ। ਹਾਲਾਂਕਿ ਪੰਜਾਬ ਦੇ ਸੂਬਾਈ ਪ੍ਰਧਾਨ ਵਜੋਂ ਉਹ ਇਹ ਜ਼ਿੰਮੇਵਾਰੀ ਪਹਿਲਾਂ ਵੀ ਨਿਭਾ ਚੁਕੇ ਹਨ।

- Advertisement -

ਇਸ ਵੇਲੇ ਬੀਜੇਪੀ ਦੇ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਤਰੁਣ ਚੁੱਘ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਨਰਿੰਦਰ ਪਰਮਾਰ, ਰਾਕੇਸ਼ ਰਠੌੜ, ਪ੍ਰਵੀਨ ਬਾਂਸਲ, ਅਨਿਲ ਸਰੀਨ ਤੇ ਹਰਜੀਤ ਸਿੰਘ ਗਰੇਵਾਲ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਹਨ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਨਾਂ ਦੀ ਵੀ ਇਸ ਅਹੁਦੇ ਲਈ ਵੀ ਚਰਚਾ ਚੱਲ ਰਹੀ ਹੈ।

Share this Article
Leave a comment