ਅਮਰੀਕਾ ਵਿੱਚ ਕਈ ਮਿਥਾਂ ਤੋੜਨ ਵਾਲੀ ਔਰਤ – ਹੈਲਨ ਐਡਮਜ਼ ਕੈਲਰ

TeamGlobalPunjab
3 Min Read

ਸੰਸਾਰ ਵਿੱਚ ਕਈ ਅਜਿਹੀਆਂ ਸਖਸ਼ੀਅਤਾਂ ਹੋਈਆਂ ਜਿਨ੍ਹਾਂ ਨੇ ਕੁਦਰਤ ਵਲੋਂ ਮਿਲੀਆਂ ਚੁਣੌਤੀਆਂ ਦਾ ਆਪਣੇ ਆਤਮ ਬਲ ਨਾਲ ਮੁਕਾਬਲਾ ਕੀਤਾ ਅਤੇ ਆਮ ਲੋਕਾਂ ਦੇ ਹਾਣੀ ਬਣੇ। ਸਰੀਰਕ ਪੱਖੋਂ ਠੀਕ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਸਗੋਂ ਆਪਣੇ ਇਰਾਦੇ ਨੂੰ ਮਜ਼ਬੂਤ ਕਰਕੇ ਆਪਣੇ ਪੈਰਾਂ ਉਪਰ ਖੜੇ ਹੋਣ ਲਈ ਆਪਣੇ ਆਪ ਰਸਤਾ ਤਿਆਰ ਕੀਤਾ। ਅਜਿਹੀ ਹੀ ਇਕ ਕਹਾਣੀ ਹੈ ਅਮਰੀਕਾ ਦੀ ਹੈਲਨ ਐਡਮਜ਼ ਕੈਲਰ ਦੀ ਜੋ ਇੱਕ ਅਮਰੀਕੀ ਲੇਖਕ, ਸਿਆਸਤਦਾਨ ਅਤੇ ਅਧਿਆਪਕ ਸੀ। ਇਹ ਪਹਿਲੀ ਕੰਨਾਂ ਨਾਲ ਸੁਣਨ ਤੋਂ ਅਸਮਰਥ (ਬਹਿਰੀ) ਅਤੇ ਨੇਤਰਹੀਣ ਔਰਤ ਸੀ ਜਿਸਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ ਹੋਵੇ। ਉਸ ਨੇ ਕਈ ਸੰਸਾਰਿਕ ਮਿਥਾਂ ਨੂੰ ਤੋੜਦਿਆਂ ਸਫਲਤਾ ਹਾਸਿਲ ਕੀਤੀ।

ਹੈਲਨ ਦੀ ਅਧਿਆਪਕ ਐਨੀ ਸੂਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਿਆ ਅਤੇ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ, ਇਹ ਸਭ “ਦਿ ਮਿਰੇਕਲ ਵਰਕਰ” ਨਾਟਕ ਅਤੇ ਫ਼ਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦਾ ਜਨਮ ਦਿਨ 27 ਜੂਨ ਸੰਯੁਕਤ ਰਾਜ ਦੇ ਪੈਨਸਿਲਵੇਨੀਆ ਰਾਜ ਵਿੱਚ ਹੈਲਨ ਕੈਲਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ।

ਹੈਲਨ ਐਡਮਜ਼ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੁੰਬੀਆ, ਅਲਾਬਾਮਾ ਵਿੱਚ ਹੋਇਆ। ਇਸਦਾ ਪਰਿਵਾਰ ਖੇਤਾਂ ਵਿੱਚ ਬਣਾਏ ਘਰ ਆਈ ਵੀ ਗਰੀਨ ਵਿੱਚ ਰਹਿੰਦਾ ਸੀ, ਜੋ ਇਸਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ।

ਜਨਮ ਸਮੇਂ ਹੈਲਨ ਦੇਖ ਅਤੇ ਸੁਣ ਸਕਦੀ ਸੀ ਪਰ ਜਦੋਂ ਇਹ 19 ਮਹੀਨਿਆਂ ਦੀ ਸੀ ਤਾਂ ਇਸਨੂੰ ਇੱਕ ਬਿਮਾਰੀ ਹੋ ਗਈ ਜਿਸ ਨਾਲ ਇਹ ਬਹਿਰੀ ਅਤੇ ਅੰਨ੍ਹੀ ਹੋ ਗਈ।

- Advertisement -

ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾ ਲੜਕੀ, ਮਾਰਥਾ ਵਾਸ਼ਿੰਗਟਨ, ਨਾਲ ਸੰਚਾਰ ਕਰਨ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਸੰਚਾਰ ਲਈ 60 ਤੋਂ ਵੱਧ ਸੰਕੇਤ ਸਨ।

ਇਸਨੇ ਗਰੈਜੂਏਸ਼ਨ ਕਰਨ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਕੀਤਾ ਤੇ ਉਥੋਂ ਦੇ ਅਪਹਾਜਾਂ ਨੂੰ ਹੌਸਲਾ ਤੇ ਆਸ ਦਾ ਪੈਗਾਮ ਦਿੱਤਾ।

1886 ਦੀ ਹੈਲਨ ਦੀ ਮਾਂ ਨੇ ਚਾਰਲਜ਼ ਡਿਕਨਜ਼ ਦਾ ਸਫ਼ਰਨਾਮਾ ਅਮਰੀਕਨ ਨੋਟਸ ਪੜ੍ਹਿਆ ਜਿਸ ਵਿੱਚ ਇੱਕ ਬਹਿਰੀ ਅਤੇ ਅੰਨ੍ਹੀ ਔਰਤ, ਲੌਰਾ ਬ੍ਰਿਜਮੈਨ, ਦੀ ਸਫ਼ਲ ਸਿੱਖਿਆ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ ਵਿੱਚ ਜੂਲੀਅਨ ਚੀਸ਼ੋਮ ਨਾਂ ਦੇ ਡਾਕਟਰ ਕੋਲ ਜਾ ਕੇ ਸਲਾਹ ਲੈਣ ਲਈ ਕਿਹਾ।

ਚੀਸ਼ੋਮ ਨੇ ਉਹਨਾਂ ਨੂੰ ਅਲੈਗਜ਼ਾਂਦਰ ਗਰਾਹਮ ਬੈਲ ਕੋਲ ਜਾਣ ਦੀ ਸਲਾਹ ਦਿੱਤੀ, ਜੋ ਉਸ ਸਮੇਂ ਅੰਨ੍ਹੇ ਬੱਚਿਆਂ ਨਾਲ ਕੰਮ ਕਰ ਰਿਹਾ ਸੀ। ਬੈਲ ਨੇ ਉਹਨਾਂ ਨੂੰ ਪਰਕਿਨਜ਼ ਇੰਸਟੀਚਿਊਟ ਆਫ਼ ਬਲਾਈਂਡ ਬਾਰੇ ਦੱਸਿਆ ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਹੋਈ ਸੀ।

ਸੰਸਥਾ ਦੇ ਸੰਚਾਲਕ ਮਾਈਕਲ ਅਨਾਗਨੋਸ ਨੇ ਇਹ ਕੰਮ ਐਨੀ ਸੂਲੀਵੈਨ ਨੂੰ ਸੌਂਪਿਆ ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਅਤੇ ਖੁਦ ਲਗਭਗ ਅੰਨ੍ਹੀ ਸੀ।

- Advertisement -

ਇਸ ਤਰ੍ਹਾਂ 49 ਸਾਲਾਂ ਦੇ ਸੰਬੰਧ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੂਲੀਵੈਨ ਹੈਲਰ ਦੀ ਆਇਆ ਅਤੇ ਆਖਿਰ ਉਸਦੀ ਸਾਥਣ ਬਣੀ। ਉਸਨੇ ਕਿਹਾ ਸੀ ਹਨੇਰੇ ਵਿਚ ਇਕ ਦੋਸਤ ਨਾਲ ਤੁਰਨਾ, ਚਾਨਣ ਵਿੱਚ ਇਕੱਲੇ ਤੁਰਨ ਨਾਲੋਂ ਬੇਹਤਰ ਹੈ। ਪਹਿਲੀ ਜੂਨ, 1968 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।

-ਅਵਤਾਰ ਸਿੰਘ

Share this Article
Leave a comment