Home / News / ਅਮਰੀਕਾ ‘ਚ 9 ਲੱਖ ਤੋਂ ਜ਼ਿਆਦਾ ਲੋਕ ਬੋਲਦੇ ਨੇ ਹਿੰਦੀ

ਅਮਰੀਕਾ ‘ਚ 9 ਲੱਖ ਤੋਂ ਜ਼ਿਆਦਾ ਲੋਕ ਬੋਲਦੇ ਨੇ ਹਿੰਦੀ

ਵਾਸ਼ਿੰਗਟਨ: ਭਾਰਤ ਦੇ ਇੱਕ ਸਿਖਰ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਨੌਂ ਲੱਖ ਤੋਂ ਜ਼ਿਆਦਾ ਲੋਕ ਹਿੰਦੀ ਭਾਸ਼ਾ ਬੋਲਦੇ ਹਨ।

ਭਾਰਤੀ ਦੂਤਾਵਾਸ ਇੱਥੇ ਅਮਰੀਕੀਆਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਮੁਫ਼ਤ ਹਿੰਦੀ ਦੀਆਂ ਕਲਾਸਾਂ ਆਯੋਜਿਤ ਕਰਦਾ ਹੈ। ਇੱਥੇ ਭਾਰਤੀ ਦੂਤਾਵਾਸ ਵਿੱਚ ਡਿਪਲੋਮੈਟ ਅਮਿਤ ਕੁਮਾਰ ਨੇ ਵਿਸ਼ਵ ਹਿੰਦੀ ਦਿਵਸ ਸਮਾਗਮ ਦੌਰਾਨ ਕਿਹਾ ਕਿ ਇਸ ਬਾਰੇ ਚਰਚਾ ਕਰਨਾ ਬਹੁਤ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਵਿੱਚ ਵੱਡੇ ਪੈਮਾਨੇ ਤੇ ਹਿੰਦੀ ਬੋਲੀ ਅਤੇ ਸਿਖਾਈ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਕਈ ਸਕੂਲਾਂ ‘ਚ ਹਿੰਦੀ ਪੜ੍ਹਾਈ ਵੀ ਜਾਂਦੀ ਹੈ।

ਕੁਮਾਰ ਨੇ ਕਿਹਾ ਅਮਰੀਕੀ ਭਾਈਚਾਰਕ ਸਰਵੇਖਣ ਮੁਤਾਬਕ ਅਮਰੀਕਾ ਵਿੱਚ ਨੌਂ ਲੱਖ ਤੋਂ ਜ਼ਿਆਦਾ ਲੋਕ ਹਿੰਦੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਭਰਿਆ ਹੈ ਤੇ ਹਿੰਦੀ ਸਿੱਖਣ ਵਿੱਚ ਵਧੇਰੇ ਰੁਚੀ ਦੇਖੀ ਗਈ ਹੈ।

ਕੁਮਾਰ ਨੇ ਕਿਹਾ ਕਿ ਸੈਰ , ਉਦਯੋਗ ਅਤੇ ਹੋਰ ਉਦੇਸ਼ਾਂ ਲਈ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਹਿੰਦੀ ਸਿੱਖਣ ਨਾਲ ਭਾਰਤ ਦੇ ਲੋਕਾਂ ਦਾ ਦਿਲ ਅਤੇ ਦਿਮਾਗ ਜਿੱਤਣ ਦਾ ਮੰਤਰ ਮਿਲ ਸਕਦਾ ਹੈ।

Check Also

ਬਹਿਬਲ ਕਾਂਡ: ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਿਜ

ਚੰਡੀਗੜ੍ਹ: ਬਹਿਬਲ ਕਾਂਡ ਵਿੱਚ ਨਾਮਜ਼ਦ ਪੁਲੀਸ ਅਧਿਕਾਰੀਆਂ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ …

Leave a Reply

Your email address will not be published. Required fields are marked *