Breaking News
Sikh shop employee brutally assaulted

ਅਮਰੀਕਾ ‘ਚ ਸਿੱਖ ‘ਤੇ ਫਿਰ ਹੋਇਆ ਨਸਲੀ ਹਮਲਾ

ਨਿਊਯਾਰਕ: ਅਮਰੀਕਾ ’ਚ ਓਰੇਗਨ ਸੂਬੇ ਦੇ ਇੱਕ ਸਟੋਰ ’ਚ ਗੋਰੇ ਨੇ ਸਿੱਖ ਹਰਵਿੰਦਰ ਸਿੰਘ ਡੋਡ ਤੇ ਨਸਲੀ ਟਿੱਪਣੀ ਕਰਦੇ ਹੋਏ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਥਾਨਕ ਅਦਾਲਤ ਨੇ ਇਸ ਨੂੰ ਨਫ਼ਰਤੀ ਅਪਰਾਧ ਤਹਿਤ ਕੀਤਾ ਗਿਆ ਹਮਲਾ ਕਰਾਰ ਦਿੱਤਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਓਰੇਗਨ ਦੀ ਇਕ ਦੁਕਾਨ ਵਿਚ ਕੰਮ ਕਰਨ ਵਾਲੇ ਹਰਵਿੰਦਰ ਡੋਡ ‘ਤੇ ਗੋਰੇ ਵਿਅਕਤੀ ਐਂਡਰਿਊ ਰਾਮਸੇ ਨੇ ਨਸਲੀ ਟਿੱਪਣੀ ਕਰਦੇ ਹੋਏ ਅਚਾਨਕ ਹਮਲਾ ਕਰ ਦਿੱਤਾ।
Sikh shop employee brutally assaulted
ਅਦਾਲਤ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਫਾਕਸ 12 ਟੀਵੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ 24 ਸਾਲਾ ਐਂਡਰਿਊ ਸਿਗਰਟ ਦਾ ਰੋਲਿੰਗ ਪੇਪਰ ਲੈਣ ਲਈ ਡੋਡ ਦੀ ਦੁਕਾਨ ‘ਤੇ ਗਿਆ ਸੀ। ਉਸ ਕੋਲ ਪਛਾਣ ਪੱਤਰ ਨਾ ਹੋਣ ਕਾਰਨ ਡੋਡ ਨੇ ਉਸ ਨੂੰ ਪੇਪਰ ਦੇਣ ਤੋਂ ਇਨਕਾਰ ਕਰ ਦਿੱਤਾ। ਡੋਡ ਨੇ ਜਦੋਂ ਰੈਮਜ਼ੀ ਨੂੰ ਮੌਕੇ ਤੋਂ ਜਾਣ ਲਈ ਕਿਹਾ ਤਾਂ ਉਸ ਨੇ ਹਰਵਿੰਦਰ ਸਿੰਘ ਡੋਡ ‘ਤੇ ਲੱਤਾਂ ਤੇ ਮੁੱਕਿਆਂ ਨਾਲ ਹਮਲਾ ਕਰ ਦਿੱਤਾ।
Sikh shop employee brutally assaulted
ਉਸ ਨੇ ਹਰਵਿੰਦਰ ਸਿੰਘ ਡੋਡ ਦੀ ਦਾੜ੍ਹੀ ਬੁਰੀ ਤਰ੍ਹਾਂ ਖਿੱਚੀ ਅਤੇ ਪੱਗ ਉਤਾਰਣ ਦੀ ਕੋਸ਼ਿਸ਼ ਕੀਤੀ। ਹਮਲੇ ਵਿਚ ਡੋਡ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਪੁਲਿਸ ਨੇ ਐਂਡਰਿਊ ਰਾਮਸੇ ‘ਤੇ ਨਫ਼ਰਤੀ ਅਪਰਾਧ ਤੇ ਚੌਥੀ ਡਿਗਰੀ ਦੇ ਹਮਲੇ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ‘ਚ ਕੇਸ ਚਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਐਫਬੀਆਈ ਮੁਤਾਬਕ ਓਰੇਗਨ ’ਚ 2016 ਤੋਂ 2017 ਵਿਚਕਾਰ ਨਫ਼ਰਤੀ ਜੁਰਮ ਦੇ 40 ਫ਼ੀਸਦੀ ਮਾਮਲਿਆਂ ‘ਚ ਵਾਧਾ ਹੋਇਆ ਹੈ।

Check Also

ਇਸ ਭਗੌੜੇ ਦੀ ਲੰਡਨ ਤੋਂ ਭਾਰਤ ਹੋਵੇਗੀ ਜਲਦ ਵਾਪਸੀ, ਅਦਾਲਤ ਤੋਂ ਮਿਲੀ ਮਨਜ਼ੂਰੀ

ਲੰਡਨ:  ਲੰਡਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਜਾਮਨਗਰ ਦੇ ਭਗੌੜੇ  ਜਯੇਸ਼ ਰਣਪਰੀਆ ਉਰਫ ਜੈੇਸ਼ …

Leave a Reply

Your email address will not be published. Required fields are marked *