ਬਰੈਂਪਟਨ ਵਿਖੇ ਅਵਤਾਰ ਕੌਰ ਔਜਲਾ ਦੇ ਨਾਮ ‘ਤੇ ਰੱਖਿਆ ਜਾਵੇਗਾ ਸਟਰੀਟ ਦਾ ਨਾਮ

TeamGlobalPunjab
2 Min Read

ਬਰੈਂਪਟਨ: ਬਰੈਂਪਟਨ ਦੀ ਸਿਟੀ ਕੌਂਸਲ ‘ਚ ਪਹਿਲੀ ਵਾਰ ਪੰਜਾਬੀ ਮੂਲ ਦੀ ਔਰਤ ਵਜੋਂ ਜਿੱਤ ਪ੍ਰਾਪਤ ਕਰਨ ਵਾਲੀ ਅਵਤਾਰ ਕੌਰ ਔਜਲਾ ਦੇ ਨਾਮ ‘ਤੇ ਸਟਰੀਟ ਦਾ ਨਾਮ ਰੱਖਣ ਸਬੰਧੀ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ।

ਇਹ ਮਤਾ ਮਾਰਟਿਨ ਮੇਦੇਰੁਸ ਵੱਲੋਂ ਲਿਆਂਦਾ ਗਿਆ ਸੀ ਅਤੇ ਇਸ ਮਤੇ ਦੀ ਤਾਈਦ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋ ਵੱਲੋਂ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਅਵਤਾਰ ਕੌਰ ਔਜਲਾ ਸਾਊਥ ਏਸ਼ੀਅਨ ਮੂਲ ਦੀ ਪਹਿਲੀ ਔਰਤ ਸੀ ਜਿਸ ਨੂੰ ਬਰੈਂਪਟਨ ਕੌਂਸਲ ਵਾਸਤੇ ਚੁਣਿਆ ਗਿਆ ਸੀ ਅਤੇ ਉਨ੍ਹਾਂ 2000 ਤੋਂ ਲੈ ਕੇ 2003 ਤੱਕ ਵਾਰਡ ਨੰ 4 ਦੀ ਨੁਮਾਇੰਦਗੀ ਕੀਤੀ ਸੀ। ਸਟਰੀਟ ਦੀ ਥਾਂ ਤੇ ਤਰੀਕ ਬਾਰੇ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ ।

- Advertisement -
Share this Article
Leave a comment