ਅਮਰੀਕਾ ‘ਚ ਸਰਕਾਰੀ ਕੰਮਕਾਜ ਠੱਪ, ਨਵੇਂ ਵਿਆਹੇ ਜੋੜਿਆਂ ਲਈ ਬਣਿਆ ਪਰੇਸ਼ਾਨੀ

Prabhjot Kaur
2 Min Read

ਵਾਸ਼ਿੰਗਟਨ: ਪਿਛਲੇ ਕਈ ਦਿਨਾਂ ਤੋਂ ਅਮਰੀਕਾ ‘ਚ ਸਰਕਾਰੀ ਕੰਮਕਾਜ ਠੱਪ ਹੈ ਜਿਸ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀ ਅਮਰੀਕੀ ਨਾਗਰਿਕ ਡੈਨ ਪੋਲਕ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਆਪਣੇ ਵਿਆਹ ਦਾ ਸਰਟੀਫਿਕੇਟ ਲੈਣ ਲਈ ਵਾਸ਼ਿੰਗਟਨ ਵਿਚ ਮੈਰਿਜ ਬਿਊਰੋ ਪਹੁੰਚੇ ਪਰ ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।
Shutdown closes DC Marriage Bureau
ਡੈਨ ਪੋਲਕ ਅਤੇ ਉਨ੍ਹਾਂ ਦੀ ਪਤਨੀ ਦੀ ਤਰ੍ਹਾਂ ਅਮਰੀਕਾ ਵਿਚ ਕਈ ਹੋਰ ਅਜਿਹੇ ਜੋੜੇ ਹਨ ਜੋ ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਆਪਣੇ ਵਿਆਹ ਨੂੰ ਕਾਨੂੰਨੀ ਦਰਜਾ ਨਹੀਂ ਦੇ ਪਾ ਰਹੇ ਹਨ। ਪੋਲਕ ਨੇ ਕਿਹਾ, ਜਦੋਂ ਅਸੀਂ ਬਿਊਰੋ ਪਹੁੰਚੇ ਅਤੇ ਤਾਂ ਉਨ੍ਹਾਂ ਨੇ ਨਿਮਰਤਾ ਨਾਲ ਸਾਨੂੰ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਸਰਕਾਰੀ ਕੰਮਕਾਜ ਮੁੜ ਸ਼ੁਰੂ ਹੋਣ ਤੱਕ ਲਾਇਸੈਂਸ ਜਾਰੀ ਨਹੀਂ ਕੀਤੇ ਜਾਣਗੇ।
Shutdown closes DC Marriage Bureau
ਪਹਿਲਾਂ ਤੋਂ ਨਿਰਧਾਰਤ ਵਿਆਹ ਸਮਾਰੋਹ ਵਿਚ 2 ਦਿਨ ਹੀ ਬਾਕੀ ਹੋਣ ਕਾਰਨ ਉਨ੍ਹਾਂ ਨੇ ਵਿਆਹ ਪ੍ਰੋਗਰਾਮ ਵਿਚ ਤਬਦੀਲੀ ਨਾ ਕਰਨ ਦਾ ਫੈਸਲਾ ਲਿਆ ਪਰ ਆਪਣੇ ਵਿਆਹ ਨੂੰ ਕਾਨੂੰਨੀ ਦਰਜਾ ਦੇਣ ਲਈ ਉਹ ਕੰਮਕਾਜ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਜੋੜੇ ਨੇ ਟਵਿੱਟਰ ‘ਤੇ ਆਪਣੀ ਕਹਾਣੀ ਪੋਸਟ ਕੀਤੀ ਹੈ ਜੋ ਸਰਕਾਰ ਕੰਮਕਾਜ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦਾ ਇਕ ਉਦਾਹਰਨ ਹੈ। ਸਰਕਾਰੀ ਕੰਮਕਾਜ ਮੁੜ ਜਲਦੀ ਸ਼ੁਰੂ ਹੋਣ ਦੇ ਆਸਾਰ ਨਜ਼ਰ ਨਾ ਆਉਣ ਕਾਰਨ ਨਵੇਂ ਵਿਆਹੇ ਜੋੜਿਆਂ ਦੀ ਚਿੰਤਾ ਵਧਣ ਲੱਗੀ ਹੈ।
Shutdown closes DC Marriage Bureau
ਪੋਲਕ ਵਾਂਗ ਹੀ ਕਲੇਅਰ ਓ ਰੌਰਕੇ ਦਾ 12 ਜਨਵਰੀ ਨੂੰ ਵਿਆਹ ਹੋਣਾ ਤੈਅ ਹੈ। ਉਨ੍ਹਾਂ ਨੇ ਕਿਹਾ,ਅਸੀਂ ਵਿਆਹ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਕਾਗਜ਼ੀ ਕਾਰਵਾਈ ਦਾ ਕੰਮ ਵੀ ਜਲਦੀ ਪੂਰਾ ਹੋਵੇ। ਹਾਲਾਂਕਿ ਵਾਸ਼ਿੰਗਟਨ ਦੇ ਮੇਅਰ ਮੁਰਿਯਲ ਬੋਜ਼ਰ ਨੇ ਕੰਮਕਾਜ ਠੱਪ ਹੋਣ ਦੇ ਬਾਵਜੂਦ ਵਿਆਹ ਲਾਇਸੈਂਸ ਜਾਰੀ ਕਰਨ ਲਈ ਅਸਧਾਰਨ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ ਹੈ ਤਾਂ ਜੋ ਸਰਟੀਫਿਕੇਟ ਜਾਰੀ ਕੀਤੇ ਜਾ ਸਕਣ।

Share This Article
Leave a Comment