ਅਮਰੀਕਾ ‘ਚ ਪੰਜਾਬੀ ਟਰੱਕ ਡਰਾਇਵਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

TeamGlobalPunjab
1 Min Read

ਫਰਿਜ਼ਨੋ: ਅਮਰੀਕਾ ‘ਚ ਪੰਜ ਸਾਲਾ ਤੋਂ ਰਹਿ ਰਹੇ ਪੰਜਾਬੀ ਟਰੱਕ ਡਰਾਇਵਰ ਜਰਨੈਲ ਸਿੰਘ  ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ  ਬਚ ਨਾ ਸੱਕਿਆ। ਜਰਨੈਲ ਸਿੰਘ ਦੀ ਉਮਰ 38 ਸਾਲਾ ਸੀ ਅਤੇ ਫਰਿਜ਼ਨੋ ਦਾ ਨਿਵਾਸੀ ਸੀ।

ਉਹ ਰਾਣੀ ਟਰਾਂਸਪੋਰਟ ਲਈ ਡਰਾਈਵਰ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਰਾਣੀ ਟਰਾਂਸਪੋਰਟ ਦੇ ਮਾਲਕ ਸਤਨਾਮ ਸਿੰਘ ਪ੍ਰਧਾਨ ਨੇ ਦੱਸਿਆ ਕਿ ਜਰਨੈਲ ਸਿੰਘ ਬਹੁਤ ਮਿਹਨਤੀ ਤੇ ਇਮਾਨਦਾਰ ਇਨਸਾਨ ਸੀ। ਉਸਦਾ ਪਿਛਲਾ ਪਿੰਡ ਅਲਮਾਂ ਜ਼ਿਲ੍ਹਾ ਗੁਰਦਾਸਪੁਰ ਨੇੜੇ ਤਪਾ ਸੀ। ਉਸਦੀ ਪਤਨੀ, ਧੀ, ਮਾਤਾ ਅਤੇ ਭਰਾ ਸਾਰੇ ਪੰਜਾਬ ਹੀ ਰਹਿੰਦੇ ਹਨ। ਜਰਨੈਲ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ Go Fund ਮੁਹੀਮ ਸ਼ੁਰੂ ਕੀਤੀ ਗਈ ਹੈ।

Share this Article
Leave a comment