ਅਮਰੀਕਾ ‘ਚ ਗੇੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਫੜੋ-ਫੜੀ ਸ਼ੁਰੂ, ਅੱਧੀ ਦਰਜ਼ਨ ਤੋਂ ਵੱਧ ਗ੍ਰਿਫਤਾਰ ਪੈ ਗਈਆਂ ਭਾਜੜਾਂ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਦੀ ਟ੍ਰੰਪ ਸਰਕਾਰ ਫਰਜੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਕੇ ਉੱਥੇ ਕੰਮ ਕਰ ਰਹੇ ਭਾਰਤੀ ਵਿਦਿਆਰਥੀਆਂ ‘ਤੇ ਉਨ੍ਹਾਂ ਨੂੰ ਉੱਥ ਰਹਿਣ ਵਿੱਚ ਮਦਦ ਕਰਨ ਵਾਲੇ ਲੋਕਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ। ਸੰਘੀ ਅਧਿਕਾਰੀਆਂ ਨੇ ਬੀਤੇ 2 ਦਿਨਾਂ ਦਰਮਿਆਨ ਕੀਤੀ ਗਈ ਛਾਪੇਮਾਰੀਆਂ ਦਰਮਿਆਨ 8 ਅਜਿਹੇ ਭਾਰਤੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ ਜਿਹੜੇ ਮੈਟਰੋ ਡੈਟ੍ਰੌਇਟ ਇਲਾਕੇ ਵਿੱਚ ਫਰਜੀ ਯੂਨੀਵਰਸਿਟੀ ਅੰਦਰ ਦਾਖ਼ਲਾ ਲੈ ਕੇ ਉੱਥੇ ਰਹਿ ਰਹੇ ਸਨ। ਅਧਿਕਾਰੀਆਂ ਅਨੁਸਾਰ ਇਨ੍ਹਾਂ ਨੂੰ ਬਹੁਤ ਜਲਦ ਭਾਰਤ ਵਾਪਿਸ ਭੇਜ ਦਿੱਤਾ ਜਾਵੇਗਾ।

ਹਾਲਾਂਕਿ ਅਮਰੀਕਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੇ ਇਨ੍ਹਾਂ ਗ੍ਰਿਫਤਾਰੀਆਂ ਸਬੰਧੀ ਕੋਈ ਵੱਡਾ ਖ਼ੁਲਾਸਾ ਕਰਨ ਤੋਂ ਇੰਨਕਾਰ ਕੀਤਾ ਹੈ, ਪਰ ਰੈਡੀ ਐਂਡ ਨਿਊਮੈਨ ਗਰੁੱਪ ਦੇ ਇਮੀਗ੍ਰੇਸ਼ਨ ਵਕੀਲ ਨੇ ਇਸ ਦੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਪੋਸਟ ਪਾ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਲੰਘੀ ਬੁੱਧਵਾਰ ਨੂੰ ਮਿਸ਼ੀਗਨ ਇਲਾਕੇ ਅੰਦਰ ਸਥਿਤ ਫਾਰਮਿੰਗਟਨ ਯੂਨੀਵਰਸਿਟੀ ਵੱਲੋਂ ਇੱਕ ਅਜਿਹੀ ਜਗ੍ਹਾ ‘ਤੇ ਛਾਪਾਮਾਰੀ ਕੀਤੀ ਗਈ ਜਿੱਥੇ ਇੱਕ ਸਰਕਾਰੀ ਕੋਰਸ ਦੇ ਵਿਦਿਆਰਥੀਆਂ ਕੰਮ ਕਰਦੇ ਸਨ। ਇਹ ਕੋਰਸ ਅਮਰੀਕਾ ‘ਚ ਰਹਿੰਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਰੋਜ਼ਗਾਰ ਦਿੱਤੇ ਜਾਣ ਦਾ ਬਦਲ ਮੰਨਿਆ ਜਾਂਦਾ ਹੈ ਤੇ ਉੱਥੋਂ ਦੀਆਂ ਕੁਝ ਯੂਨੀਵਰਸਿਟੀਆਂ ਇਹ ਕੋਰਸ ਕਰਵਾਉਂਦੀਆਂ ਹਨ।

ਦੱਸ ਦਈਏ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਉਹ ਜਾਂ ਤਾਂ ਭਾਰਤ ਦੇ ਮੂਲ ਨਿਵਾਸੀ ਹਨ ਜ਼ਾ ਭਾਰਤ ਤੋਂ ਇੱਥੇ ਪੜ੍ਹਨ ਆਏ ਹੋਏ ਹਨ। ਅਧਿਕਾਰੀਆਂ ਨੇ ਇਨ੍ਹਾਂ ਦੀ ਪਛਾਣ ਸੁਰੇਸ਼ ਕੰਡਾਲਾ, ਪ੍ਰੇਮ ਰਾਮਪੀਸਾ, ਕਾਕੀ ਰੈਡੀ, ਅਸ਼ਵੰਤ ਨੁਣੇ, ਅਵਿਨਾਸ਼ ਥੱਕਲਾਪੱਲੀ, ਨਵੀਨ ਪ੍ਰਤੀਪਤੀ, ਪਾਣੀਦੀਪ ਕਰਨਾਟੀ ਅਤੇ ਸੰਤੋਸ਼ ਸਾਮਾ ਵੱਜੋਂ ਹੋਈ ਹੈ। ਅਧਿਕਾਰੀਆਂ ਨੇ ਇਨ੍ਹਾਂ ਦੀ ਨਾਗਰਿਕਤਾ ਬਾਰੇ ਅਜੇ ਖ਼ੁਲਾਸਾ ਨਹੀਂ ਕੀਤਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਨ੍ਹਾਂ ਵਿੱਚੋਂ ਦੋ ਵਿਦਿਆਰਥੀਆਂ ਨੂੰ ਵਰਜੀਨੀਆ ਤੇ ਫਲੋਰੀਡਾ ਤੇ ਛੇ ਨੂੰ ਡੈਟ੍ਰੋਇਟ ਇਲਾਕੇ ਤੋਂ ਕਾਬੂ ਕੀਤਾ ਗਿਆ ਹੈ।

 

- Advertisement -

Share this Article
Leave a comment