Home / News / ਅਮਰੀਕਾ ‘ਚ ਇੱਕ ਹੀ ਦਿਨ ਚ 1,000 ਤੋਂ ਜ਼ਿਆਦਾ ਮੌਤਾਂ, ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 2,40,000

ਅਮਰੀਕਾ ‘ਚ ਇੱਕ ਹੀ ਦਿਨ ਚ 1,000 ਤੋਂ ਜ਼ਿਆਦਾ ਮੌਤਾਂ, ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 2,40,000

ਵਾਸ਼ਿੰਗਟਨ: ਅਮਰੀਕਾ ਚ ਕੋਰੋਨਾ ਵਾਇਰਸ ਨੇ ਇੱਕ ਦਿਨ ‘ਚ ਲਗਭਗ 1000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਦੁਨੀਆ ਭਰ ਵਿੱਚ ਇਸ ਬੀਮਾਰੀ ਨਾਲ 1,013,373 ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹਨ ਅਤੇ 52,975 ਲੋਕਾਂ ਦੀ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ ਹੈ।

ਅਮਰੀਕਾ ਸਭ ਤੋਂ ਵੱਧ ਕੋਰੋਨਾ ਦੀ ਮਾਰ ਝੱਲ ਰਿਹਾ ਹੈ।  ਅਮਰੀਕਾ ਵਿੱਚ 243,298 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ 6,000 ਦੇ ਲਗਭਗ ਲੋਕਾਂ ਦੀ ਮੌਤ ਹੋ ਗਈ ਹੈ। ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ ਛੇ ਹਫ਼ਤਿਆਂ ਦੀ ਬੱਚੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੀ ਇਹ ਸਭ ਤੋਂ ਛੋਟੀ ਉਮਰ ਦੀ ਮਰੀਜ਼ ਹੈ।

ਕਨੈਕਟਿਕਟ ਸੂਬੇ ਦੇ ਰਾਜਪਾਲ ਨੇਡ ਲੈਮੰਟ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਇਸ ਵਾਇਰਸ ਤੋਂ ਸੁਰੱਖਿਅਤ ਨਹੀਂ ਹੈ। ਸੂਬੇ ਵਿੱਚ 3,557 ਵਿਅਕਤੀ ਇਸ ਵਾਇਰਸ ਨਾਲ ਪੀੜਤ ਹਨ ਅਤੇ 85 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਹਸਪਤਾਲਾਂ ਵਿਚ ਲਗਭਗ 800 ਮਰੀਜ਼ ਦਾਖਲ ਹਨ।

Check Also

ਸਾਇਬੇਰੀਆ ਦੇ ਬਿਜਲੀ ਘਰ ਭੰਡਾਰਨ ‘ਚੋਂ 20 ਹਜ਼ਾਰ ਟਨ ਡੀਜ਼ਲ ਲੀਕ, ਰਾਸ਼ਟਰਪਤੀ ਪੁਤਿਨ ਵੱਲੋਂ ਐਮਰਜੈਂਸੀ ਦਾ ਐਲਾਨ

ਮਾਸਕੋ : ਸਾਇਬੇਰੀਆ ਦੇ ਇੱਕ ਬਿਜਲੀ ਘਰ ਦੇ ਭੰਡਾਰਨ ਕੇਂਦਰ ਤੋਂ ਲਗਭਗ 20 ਹਜ਼ਾਰ ਟਨ …

Leave a Reply

Your email address will not be published. Required fields are marked *