ਅਭਿਨੰਦਨ ਨੂੰ ਲੈਣ ਜਾ ਰਹੇ ਮਾਤਾ-ਪਿਤਾ ਦਾ ਇੰਝ ਹੋਇਆ ਸਵਾਗਤ, ਤਾੜੀਆਂ ਨਾਲ ਗੂੰਜ ਉੱਠਿਆਂ ਜਹਾਜ਼

Prabhjot Kaur
2 Min Read

ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਅੱਜ ਵਤਨ ਪਰਤ ਰਹੇ ਹਨ। ਜਿੱਥੇ ਪੂਰਾ ਦੇਸ਼ ਅਭਿਨੰਦਨਦਾ ਇੰਤਜਾਰ ਕਰ ਰਿਹਾ ਹੈ ਤਾਂ ਉਥੇ ਹੀ ਵਿੰਗ ਕਮਾਂਡਰ ਨੂੰ ਲੈਣ ਜਾ ਰਹੇ ਮਾਤਾ ਪਿਤਾ ਦਾ ਵੀ ਲੋਕਾਂ ਨੇ ਜੋਰਦਾਰ ਸਵਾਗਤ ਕੀਤਾ। ਚੇਨਈ ਤੋਂ ਦਿੱਲੀ ਏਅਰਪੋਰਟ ਪਹੁੰਚਣ ਤੇ ਲੋਕਾਂ ਨੇ ਉਨ੍ਹਾਂ ਦੇ ਸਵਾਗਤ ਵਿੱਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।

ਦਰਅਸਲ, ਅਭਿਨੰਦਨ ਦੇ ਪਿਤਾ ਏਅਰ ਮਾਰਸ਼ਲ ਐਸ. ਵਰਤਮਾਨ ਤੇ ਮਾਤਾ ਸ਼ੋਭਾ ਵਰਤਮਾਨ ਨੇ ਅੰਮ੍ਰਿਤਸਰ ਪਹੁੰਚਣ ਲਈ ਚੇਨਈ ਤੋਂ ਦਿੱਲੀ ਤਕ ਇੰਡੀਗੋ ਦੀ ਫਲਾਈਟ ਹਾਸਲ ਕੀਤੀ। ਦਿੱਲੀ ਪਹੁੰਚਣ ‘ਤੇ ਉਨ੍ਹਾਂ ਨੂੰ ਸੰਦੇਸ਼ ਮਿਲਿਆ ਕਿ ਉਹ ਹਵਾਈ ਫ਼ੌਜ ਦੇ ਅਧਿਕਾਰੀਆਂ ਨਾਲ ਜਾਣ ਲਈ ਜਹਾਜ਼ ਤੋਂ ਹੇਠਾਂ ਆ ਜਾਣ।

ਇਸ ਨਾਲ ਜਹਾਜ਼ ਵਿੱਚ ਬੈਠੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਉਹ ਬਹਾਦੁਰ ਅਭਿਨੰਦਨ ਦੇ ਮਾਪੇ ਹਨ। ਮੁਸਾਫਰਾਂ ਨੇ ਦੋਵਾਂ ਜਣਿਆਂ ਲਈ ਰਾਹ ਛੱਡਦਿਆਂ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਨਮਾਣ ਕੀਤਾ। ਇਸ ਮੌਕੇ ਅਭਿਨੰਦਨ ਦੇ ਮਾਪੇ ਵੀ ਲੋਕਾਂ ਦਾ ਪਿਆਰ ਪਾ ਕੇ ਭਾਵੁਕ ਹੋ ਗਏ।

ਜ਼ਿਕਰਯੋਗ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਬੀਤੀ 26 ਫਰਵਰੀ ਨੂੰ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਹੋਏ ਪਾਕਿ ਜਹਾਜ਼ਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਦੇ ਐਫ-16 ਜਹਾਜ਼ ਨੂੰ ਤਬਾਹ ਵੀ ਕੀਤਾ। ਇਸ ਦੌਰਾਨ ਅਭਿਨੰਦਨ ਦਾ ਮਿੱਗ-21 ਵੀ ਹਾਦਸਾਗ੍ਰਸਤ ਹੋ ਗਿਆ ਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਜਾ ਡਿੱਗਾ। ਉਦੋਂ ਤੋਂ ਅਭਿਨੰਦਰ ਪਾਕਿਸਤਾਨ ਦੀ ਹਿਰਾਸਤ ਵਿੱਚ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਹਮਾਇਤ ਵਿੱਚ ਵੱਡੇ ਪੱਧਰ ‘ਤੇ ਮੁਹਿੰਮ ਜਾਰੀ ਹੈ ਤੇ ਅੱਜ ਉਹ ਭਾਰਤ ਵਾਪਸ ਆ ਰਿਹਾ ਹੈ।

- Advertisement -
Share this Article
Leave a comment