ਭੁਪਾਲ : ਇਸ ਵਾਰ ਦੀ ਹੋਲੀ ਉਂਝ ਭਾਵੇਂ ਲੋਕਾਂ ਵੱਲੋਂ ਬੜੇ ਧੂਮ ਧਾਮ ਨਾਲ ਮਨਾਈ ਗਈ ਪਰ ਇਹ ਕਾਂਗਰਸ ਪਾਰਟੀ ਲਈ ਵਧੇਰੇ ਚੰਗੀ ਨਹੀਂ ਰਹੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕਈ ਰਿਪੋਰਟਾਂ ਦੀ ਜੇਕਰ ਮੰਨੀਏ ਤਾਂ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਹੋਰ ਵਿਧਾਇਕਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ।
— Jyotiraditya M. Scindia (@JM_Scindia) March 10, 2020
ਇੱਥੇ ਹੀ ਬੱਸ ਨਹੀਂ ਪਾਰਟੀ ਤੋਂ ਨਾਰਾਜ ਸਿੰਧੀਆ ਨੇ ਨਾ ਸਿਰਫ ਅਸਤੀਫਾ ਦਿੱਤਾ ਹੈ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਭਾਜਪਾ ‘ਚ ਜਾ ਰਹੇ ਹਨ। ਸਿੰਧੀਆ ਨੇ ਆਪਣਾ ਅਸਤੀਫਾ ਬੀਤੀ ਕੱਲ੍ਹ ਯਾਨੀ 9 ਮਾਰਚ ਨੂੰ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਭੇਜ ਦਿੱਤਾ ਸੀ।