ਗਾਜ਼ੀਆਬਾਦ: ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਅੱਜ ਇਸਲਾਮ ਛੱਡ ਕੇ ਹਿੰਦੂ ਧਰਮ ਅਪਣਾਉਣ ਜਾ ਰਹੇ ਹਨ। ਕੁਰਾਨ ਦੀਆਂ ਆਇਤਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦੇਣ ਵਾਲੇ ਵਸੀਮ ਰਿਜ਼ਵੀ ਅੱਜ ਹਿੰਦੂ ਧਰਮ ਸਵੀਕਾਰ ਕਰਨਗੇ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਦਾਸਨਾ ਦੇਵੀ ਮੰਦਰ (Dasna Devi Temple) ਸ਼ਿਵ ਸ਼ਕਤੀ ਧਾਮ ਦੇ ਮਹੰਤ ਯਤੀ ਨਰਸਿੰਘਾਨੰਦ ਗਿਰੀ ਮਹਾਰਾਜ, ਵਸੀਮ ਰਿਜ਼ਵੀ ਨੂੰ ਸਨਾਤਨ ਧਰਮ ਗ੍ਰਹਿਣ ਕਰਵਾਉਣਗੇ।
ਦੱਸ ਦਈਏ ਕਿ ਵਸੀਮ ਰਿਜ਼ਵੀ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਕੁਰਾਨ ਦੀਆਂ ਆਇਤਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਸੀ। ਜਿਸ ਤੋਂ ਬਾਅਦ ਕਈ ਘੱਟ ਗਿਣਤੀ ਸੰਗਠਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਵਸੀਮ ਰਿਜ਼ਵੀ ਦੀ ਕਿਤਾਬ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।ਵਸੀਮ ਰਿਜ਼ਵੀ ਅੱਜ ਸਵੇਰੇ 10.30 ਵਜੇ ਗਾਜ਼ੀਆਬਾਦ ਦੇ ਦਾਸਨਾ ਦੇਵੀ ਮੰਦਰ ਵਿੱਚ ਹਿੰਦੂ ਧਰਮ ਕਬੂਲ ਕਰਨਗੇ।