ਚੰਡੀਗੜ੍ਹ – ਵੀ. ਕੇ. ਭਵਰਾ ਪੰਜਾਬ ਦੇ ਨਵੇਂ ਡੀ. ਜੀ. ਪੀ. ਵਜੋਂ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਪੀਐੱਸਸੀ ਦੇ ਪੈਨਲ ‘ਚ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਮ ਆਏ ਸਨ । ਇਨ੍ਹਾਂ ਤਿੰਨਾਂ ‘ਚ ਦਿਨਕਰ ਗੁਪਤਾ, ਵਿਰੇਸ਼ ਕੁਮਾਰ ਭਵਰਾ ਤੇ ਪ੍ਰਬੋਧ ਕੁਮਾਰ ਸਨ ।
ਨਵੇਂ ਡੀਜੀਪੀ 1987 ਬੈਂਚ ਤੇ ਆਈ ਪੀ ਐੱਸ ਅਧਿਕਾਰੀ ਹਨ ਤੇ ਇਨ੍ਹਾਂ ਦੀ ਮੌਜੂਦਾ ਨਿਯੁਕਤੀ ਦੀ ਘੱਟੋ ਘੱਟ ਮਿਆਦ ਦੋ ਸਾਲ ਹੋਵੇਗੀ ।