ਨਿਊਜ਼ ਡੈਸਕ : ਪੰਜਾਬੀ ਕਲਾਕਾਰ ਹਰ ਦਿਨ ਕਿਸੇ ਨਾ ਕਿਸੇ ਵਿਵਾਦ ਚ ਘਿਰਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਪ੍ਰਸਿੱਧ ਕਲਾਕਾਰ ਅਫਸਾਨਾ ਖਾਨ ਦਾ ਵੀ ਨਾਤਾ ਵਿਵਾਦਾਂ ਨਾਲ ਜੁੜ ਗਿਆ ਹੈ। ਜਿਸ ਤੋਂ ਬਾਅਦ ਉਸ ਨੇ ਸੋਸਲ ਮੀਡੀਆ ਜ਼ਰੀਏ ਮਾਫੀ ਮੰਗ ਲਈ ਹੈ।
ਦਸ ਦੇਈਏ ਕਿ ਅਫਸਾਨਾ ਖਾਨ ਦਾ ਮੁਕਤਸਰ ਦੇ ਪਿੰਡ ਬਾਦਲ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਲੱਚਰ ਅਤੇ ਭੜਕਾਊ ਗੀਤ ਗਾਉਂਦੇ ਹੋਏ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਅਫਸਾਨਾ ਖਾਨ ਨੇ ਖੁਦ ਆਪਣੀ ਟਿਕਟਾਕ ‘ਤੇ ਅਪਲੋਡ ਕੀਤਾ ਸੀ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਿਆ। ਵੀਡੀਓ ਦੇਖਣ ਤੋਂ ਬਾਅਦ ਚੰਡੀਗੜ੍ਹ ਦੇ ਸਰਕਾਰੀ ਕਾਲਜ ਦੇ ਇੱਕ ਪ੍ਰੋਫੈਸਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਣ ਕੁਮਾਰ, ਡੀਜੀਪੀ ਪੰਜਾਬ ਸਣੇ ਐੱਸਐੱਸਪੀ ਮੁਕਤਸਰ ਦੇ ਦਫਤਰ ਸ਼ਿਕਾਇਤ ਭੇਜ ਕੇ ਅਫਸਾਨਾ ਖਾਨ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ।
ਸਿੱਖਿਆ ਵਿਭਾਗ ਦੇ ਕੋਲ ਮਾਮਲਾ ਪੁੱਜਣ ‘ਤੇ ਸਕੂਲ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਐੱਸਐੱਸਪੀ ਮੁਕਤਸਰ ਨੇ ਡੀਐੱਸਪੀ ਦੀ ਜਾਂਚ ਲਈ ਡਿਊਟੀ ਲਗਾ ਦਿੱਤੀ ਹੈ। ਚੰਡੀਗੜ੍ਹ ਦੇ ਸੈਕਟਰ-46 ਸਥਿਤ ਸਰਕਾਰੀ ਕਾਲਜ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋ.ਪੰ. ਰਾਓ ਧਰੇਨਵਰ ਨੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਭੱਦੀ ਸ਼ਬਦਾਵਲੀ ਦੇ ਗੀਤ ਗਾਉਣਾ ਕਿੱਥੋਂ ਤੱਕ ਜਾਇਜ਼ ਹੈ। ਅਜਿਹਾ ਕਰਨਾ ਸਿੱਖਿਆ ਦੇ ਮੰਦਿਰ ਦਾ ਅਪਮਾਨ ਕਰਨਾ ਹੈ।
ਸਥਾਨਕ ਸਕੂਲ ਪ੍ਰਿੰਸੀਪਲ ਕਰਨਪਾਲ ਸਿੰਘ ਦਾ ਕਹਿਣਾ ਹੈ ਕਿ ਸਕੂਲ ‘ਚ ਛੁੱਟੀ ਹੋਣ ਦੇ ਬਾਅਦ 3 : 10 ਮਿੰਟ ਉੱਤੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਅਫਸਾਨਾ ਖਾਨ ਨੇ ਇਸ ਸਕੂਲ ਤੋਂ ਹੀ ਪੜ੍ਹਾਈ ਕੀਤੀ ਹੈ। ਉਹ ਅਚਾਨਕ ਆਪਣੇ ਪੁਰਾਣੇ ਸਕੂਲ ਆ ਪਹੁੰਚੀ ਤਾਂ ਬੱਚਿਆਂ ਨੂੰ ਉਨ੍ਹਾਂ ਨੂੰ ਮਿਲਵਾਉਂਦੇ ਹੋਏ ਉਨ੍ਹਾਂ ਨੇ ਅਫ਼ਸਾਨਾ ਦੀ ਤਰ੍ਹਾਂ ਸਕੂਲ ਦਾ ਨਾਮ ਰੋਸ਼ਨ ਕਰਨ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇਹ ਐਕਟਿਵਿਟੀ ਕਰਵਾਈ ਸੀ।
ਇਸ ਵਿਰੋਧ ਤੋਂ ਬਾਅਦ ਖਾਨ ਨੇ ਮਾਫੀ ਮੰਗ ਲਈ ਹੈ।ਉਨ੍ਹਾ ਕਿਹਾ ਕਿ ਉਸ ਨੇ ਗੀਤ ਬੱਚਿਆਂ ਦੇ ਕਹਿਣ ਤੇ ਗਾਇਆ ਸੀ ਅਤੇ ਅੱਜ ਉਹ ਜਿਸ ਮੁਕਾਮ ਤੇ ਹਨ ਉਹ ਸਿਰਫ ਲੋਕਾਂ ਦੇ ਪਿਆਰ ਨਾਲ ਹਨ। ਖਾਨ ਨੇ ਕਿਹਾ ਕਿ ਬੱਚਿਆਂ ਵੱਲੋ ਉਸ ਨੂੰ ਧੱਕਾ ਗਾਣਾ ਸੁਣਾਉਣ ਦੀ ਫਰਮੈਸ਼ ਕੀਤੀ ਸੀ।
https://www.instagram.com/p/B8HRV8QhHqK/?utm_source=ig_embed