ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬੇਟੀ ਨਾਲ ਜ਼ਬਰ ਜਨਾਹ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 23 ਸਾਲਾ ਰਾਮਨਾਗੇਸ਼ ਸ਼੍ਰੀਨਿਵਾਸ ਅਗੁਬਾਥਨੀ ਨੂੰ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਅਗੁਬਾਥਨੀ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ।
ਪੁਲਿਸ ਵੱਲੋਂ ਧਮਕੀਆਂ ਦੇ ਸਕ੍ਰੀਨਸ਼ੌਟਸ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਉਸਨੇ ਕਥਿਤ ਤੌਰ ‘ਤੇ ਆਪਣਾ ਟਵਿੱਟਰ ਹੈਂਡਲ ਬਦਲ ਲਿਆ ਅਤੇ ਇੱਕ ਪਾਕਿਸਤਾਨੀ ਉਪਭੋਗਤਾ ਹੋਣ ਦਾ ਦਿਖਾਵਾ ਕੀਤਾ। ਉਸ ਨੂੰ ਮੁੰਬਈ ਲਿਜਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਹੁਣ ਅਗੁਬਾਥਨੀ ਨੂੰ ਮੁੰਬਈ ਲਿਆ ਰਹੀ ਹੈ। ਉਸਨੇ ਆਈਆਈਟੀ ਹੈਦਰਾਬਾਦ ਤੋਂ ਬੀਟੈੱਕ ਕੀਤੀ ਹੈ। ਦੱਸ ਦਈਏ ਕਿ ਆਈਸੀਸੀ ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਪਾਕਿਸਤਾਨ ਹੱਥੋਂ ਹਾਰ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੂੰ ਆਨਲਾਈਨ ਟ੍ਰੋਲ ਕੀਤਾ ਗਿਆ ਸੀ। ਉਸ ਦੀ 9 ਮਹੀਨੇ ਦੀ ਬੇਟੀ ਨੂੰ ਵੀ ਧਮਕੀ ਦਿੱਤੀ ਗਈ ਸੀ।
ਘਟਨਾ ਦਾ ਖੁਦ ਨੋਟਿਸ ਲੈਂਦਿਆਂ, ਦਿੱਲੀ ਮਹਿਲਾ ਪ੍ਰੀਸ਼ਦ (DCW) ਨੇ ਦਿੱਲੀ ਪੁਲਿਸ ਨੂੰ ਐਫਆਈਆਰ ਦਰਜ ਕਰਨ ਲਈ ਕਿਹਾ ਸੀ।