ਚੰਡੀਗੜ੍ਹ : ਅੱਜ ਮਿਤੀ 2 ਅਪ੍ਰੈਲ 2020 ਚੰਡੀਗੜ੍ਹ ਮਨੀਮਾਜਰਾ ਅਤੇ ਮੁਹਾਲੀ ਦੇ ਵਲੋਂ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਦਿੱਲੀ ਪੁਲਿਸ ਵਲੋਂ ਤਬਲੀਗੀ ਜਮਾਤ ਦੇ ਮੌਲਾਨਾ ਸਈਦ ਸਾਹਿਬ ਦੇ ਵਿਰੁੱਧ ਮੁਕੱਦਮਾ ਰਜਿਸਟ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਸਭ ਕੁਝ ਸਪੱਸ਼ਟ ਹੋ ਗਿਆ ਸੀ ਕਿ ਮਰਕਜ਼ ਦੇ ਪ੍ਰਬੰਧਕਾਂ ਦੀ ਕੋਈ ਕਸੂਰ ਨਹੀਂ ਸੀ। ਮਰਕਜ਼ ਵਿਚ ਠਹਿਰੇ ਹੋਏ ਤਬਲੀਗੀ ਭਰਾ ‘ਤਾਲਾਬੰਦੀ’ ਕਾਰਨ ਫਸ ਗਏ ਸਨ। ਜਿਨ੍ਹਾਂ ਨੂੰ ਉੱਥੋਂ ਕੱਢਣਾ ਵੀ ਸਰਕਾਰਾਂ ਦੀ ਹੀ ਫਰਜ਼ ਬਣਦਾ ਸੀ।
ਪ੍ਰੰਤੂ ਕੇਜਰੀਵਾਲ ਨੇ ਭਾਜਪਾ ਸਰਕਾਰ ਦੇ ਨਾਲ ਮਿਲਕੇ ਗੰਦੀ ਰਾਜਨੀਤੀ ਖੇਡੀ ਅਤੇ ਤਬਲੀਗੀ ਜਮਾਤ ਨੂੰ ਨਿਸ਼ਨਾ ਬਣਾਕੇ ‘ਕੋਰੋਨਾ’ ਵਰਗੀ ਬੀਮਾਰੀ ਨੂੰ ਵੀ ਹਿੰਦੂ-ਮੁਸਲਿਮ ਰੂਪ ਦੇ ਦਿੱਤਾ ਹੈ । ਭਾਰਤ ਦਾ ਗੋਦੀ ਮੀਡੀਆ ਨੇ ਘਿਨੌਣਾ ਤੇ ਗੰਦਾ ਕਿਰਦਾਰ ਪੇਸ਼ ਕੀਤਾ ਅਤੇ ਹੁਣ ਪੁਲਿਸ ਰਿਪੋਰਟ ਦਰਜ ਕਰ ਲਈ ਗਈ ਹੈ।
ਤਬਲੀਗੀ ਜਮਾਤ ਇੱਕ ਗ਼ੈਰ-ਸਿਆਸੀ ਤੇ ਸਮਾਜ ਸੇਵੀ ਸੰਸਥਾ ਹੈ। ਕੋਈ ਵੀ ਫ਼ਿਰਕੂ ਤੇ ਪੱਖਪਾਤੀ ਗੱਲ ਨਹੀਂ ਕਰਦੀ ।
ਅੱਜ ਅਸੀਂ ਇਸ ਲਈ ਆਵਾਜ਼ ਉਠਾ ਰਹੇ ਹਾਂ ਕਿ ਤਬਲੀਗੀ ਜਮਾਤ ਦੇ ਨਾਲ ਆਪਣੀ ਗੰਦੀ ਰਾਜਨੀਤੀ ਲਈ ਨਫ਼ਰਤ ਨਾ ਫੈਲਾਓ। ਪਰੰਤੂ ਇਹਦਾ ਸਾਨੂੰ ਬਹੁਤ ਦੁੱਖ ਹੈ ਅਤੇ ਮੈਂ ਵਰਤਮਾਨ ਸਰਕਾਰਾਂ ਦੀ ਰਾਜਨੀਤੀ ਅਤੇ ਰਾਜਨੀਤਿਕ ਢਾਂਚੇ ਤੋਂ ਨਾ-ਉਮੀਦ ਹੋ ਰਿਹਾਂ ਹਾਂ। ਜੇਕਰ ਇਹ ਲੋਕ ਤਬਲੀਗੀ ਜਮਾਤ ਨੂੰ ਆਪਣੀ ਗੰਦੀ ਤੇ ਇਸਲਾਮ ਵਿਰੋਧੀ ਰਾਜਨੀਤੀ ਦੇ ਲਈ ਨਹੀਂ ਬਖ਼ਸ਼ ਰਹੇ ਤਾਂ ਇਹਨਾਂ ਤੋਂ ਸਾਡੇ ਸਮਾਜ ਨੂੰ ਕਿਸੇ ਪ੍ਰਕਾਰ ਦੀ ਕੋਈ ਭਲਾਈ ਦੀ ਆਸ ਨਹੀਂ ਹੈ।
ਤਬਲੀਗੀ ਜਮਾਤ ਜੋ ਕਿ ਕੇਵਲ ਮਾਨਵਤਾ ਨਾਲ ਪ੍ਰੇਮ ਕਰਨਾ ਸਿਖਾਉਂਦੀ ਹੈ। ਦੁਖੀਆਂ ਨਾਲ ਸਨੇਹ, ਆਪਸੀ-ਭਾਈਚਾਰਾ, ਭੁੱਖਿਆਂ ਨੂੰ ਖਾਣਾ ਖਿਲਾਉਣ ਅਤੇ ਮੁਹੱਬਤ ਦੀ ਸਿਖਿਆ ਦਿੰਦੀ ਹੈ। *ਇਹ ਲੋਕ 90 ਵਰ੍ਹਿਆਂ ਤੋਂ ਸ਼ਾਂਤੀ ਤੇ ਅਮਨ ਦਾ ਇਤਿਹਾਸ ਹੈ । ਇਸ ਬਿਆਨ ਵਿੱਚ ਮੁਫਤੀ ਮੁਹੰਮਦ ਆਨਸ ਮਦਰੱਸਾ ਸੈਕਟਰ 26 ਚੰਡੀਗੜ੍ਹ , ਕਾਰੀ ਸ਼ਮਸ਼ੇਰ ਅਲੀ ਜਾਮਾ ਮਸਜਿਦ ਸੈਕਟਰ 45 , ਮੋਲਾਨਾ ਮੁਹੰਮਦ ਅਜਮਲ ਖਾ,ਜਾਮਾ ਮਸਜਿਦ ਸੈਕਟਰ 20 , ਮੌਲਾਨਾ ਮੁਹੰਮਦ ਇਮਰਾਨ ਮਦਰੱਸਾ ਮਨੀਮਾਜਰਾ ਵਕੀਲ ਸਲੀਮ ਮੁਹੰਮਦ , ਗੁਰਮੇਲ ਖਾਨ ਅਤੇ ਤਾਜ ਮੁਹੰਮਦ , ਡਾ ਖੁਸ਼ਹਾਲ ਸਿੰਘ , ਪ੍ਰੋਫੈਸਰ ਮਨਜੀਤ ਸਿੰਘ ਤੇ ਜਸਪਾਲ ਸਿੰਘ ਸਿਧੂ ਸ਼ਾਮਿਲ ਸਨ।
ਮੋਦੀ ਅਤੇ ਕੇਜਰੀਵਾਲ ਸਰਕਾਰਾਂ ਤਬਲੀਗੀ ਮੁਸਲਮਾਨਾਂ ਨੂੰ ਬਦਨਾਮ ਕਰਨਾ ਬੰਦ ਕਰਨ … ਮੁਸਲਿਮ ਆਗੂ
Leave a Comment
Leave a Comment