ਅੰਮ੍ਰਿਤਸਰ ‘ਚ ਪਲਾਜ਼ਮਾ ਥੈਰੇਪੀ ਨਾਲ ਪੰਜ ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ

TeamGlobalPunjab
1 Min Read

ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾ ਨਾਲ ਜੰਗ ‘ਚ ਪ‍ਲਾਜ਼ਮਾ ਥੈਰੇਪੀ ਅਸਰ ਵਿਖਾ ਰਹੀ ਹੈ ਅਤੇ ਕੋਰੋਨਾ ਮਰੀਜ਼ਾਂ ਲਈ ਵਰਦਾਨ ਬਣ ਗਈ ਹੈ। ਅੰਮ੍ਰਿਤਸਰ ਵਿੱਚ ਪਲਾਜ਼ਮਾ ਥੈਰੇਪੀ ਨਾਲ ਪੰਜ ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਇਨ੍ਹਾਂ ਲੋਕਾਂ ਨੇ ਅੱਠ ਤੋਂ ਦੱਸ ਦਿਨਾਂ ਵਿੱਚ ਹੀ ਕੋਰੋਨਾ ਨੂੰ ਹਰਾ ਦਿੱਤਾ। ਹੁਣ ਇਹ ਲੋਕ ਆਪਣਾ ਪ‍ਲਾਜ਼ਮਾ ਡੋਨੇਟ ਕਰ ਹੋਰ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣਗੇ।

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਰੋਨਾ ਨੂੰ ਪ‍ਲਾਜ਼ਮਾ ਥੈਰੇਪੀ ਨਾਲ ਮਾਤ ਦੇਣ ਵਾਲੇ ਇਨ੍ਹਾਂ ਲੋਕਾਂ ਨੂੰ ਡਿਸ‍ਚਾਰਜ ਕਰ ਦਿੱਤਾ ਗਿਆ। ਹਸਪਤਾਲ ਤੋਂ ਘਰ ਜਾਣ ਤੋਂ ਪਹਿਲਾਂ ਇਸ ਸਭ ਨੇ ਮੈਡੀਕਲ ਸੁਪਰਿੰਟੈਂਡੈਂਟ ਡਾ.ਰਮਨ ਸ਼ਰਮਾ ਨੂੰ 14 ਦਿਨ ਬਾਅਦ ਪਲਾਜ਼ਮਾ ਦੇਣ ਦੀ ਗੱਲ ਕਹੀ ਹੈ। ਇਸ ਨਾਲ ਕੋਰੋਨਾ ਪਾਜ਼ਿਟਿਵ ਮਰੀਜਾਂ ਦੇ ਇਲਾਜ ਵਿੱਚ ਮਦਦ ਮਿਲੇਗੀ।

ਦਰਅਸਲ, ਪਲਾਜ਼ਮਾ ਥੈਰੇਪੀ ਲਈ ਪਲਾਜ਼ਮਾ ਦੇਣ ਲਈ ਡੋਨਰ ਅੱਗੇ ਨਹੀਂ ਆ ਰਹੇ ਹਨ। ਹੁਣ ਤੱਕ ਤਿੰਨ ਡੋਨਰ ਹੀ ਅੱਗੇ ਆਏ ਸਨ ਜਿਨ੍ਹਾਂ ਵਲੋਂ ਦਿੱਤੇ ਗਏ ਪਲਾਜ਼ਮਾ ਨੇ ਪੰਜ ਲੋਕਾਂ ਦੀ ਜਾਨ ਬਚਾ ਲਈ।

Share this Article
Leave a comment