ਚੰਡੀਗੜ੍ਹ : ਜਿਵੇ ਜਿਵੇ ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਸਰਕਾਰ ਵਲੋਂ ਚਿਤਾਵਨੀ ਜ਼ਾਰੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਹਰ ਦਿਨ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ । ਇਸੇ ਦੌਰਾਨ ਇਕ ਬਚੇ ਦੀ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹਨ।
ਇਥੇ ਹੀ ਬਸ ਨਹੀਂ ਇਸ ਤਸਵੀਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਆਪਣੇ ਟਵੀਟਰ ਹੈਂਡਲ ਰਾਹੀਂ ਸਾਂਝੀ ਕੀਤਾ ਹੈ। ਇਸ 7 ਮਹੀਨੇ ਦੀ ਬੱਚੀ ਦਾ ਨਾਮ ਨਵੇਹਾ ਹੈ ਅਤੇ ਇਸ ਨੇ ਆਪਣੇ ਹੱਥ ਵਿਚ ਇਕ ਪੋਸਟਰ ਫੜ ਕੇ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਹੈ।
दिलचस्प और भाव भी बहुत गहरा। pic.twitter.com/JhghaNaO8O
— Narendra Modi (@narendramodi) March 29, 2020
ਦੱਸ ਦੇਈਏ ਕਿ ਇਸ ਪੋਸਟਰ ਤੇ ਬੱਚੀ ਨੇ ਲਿਖਿਆ ਹੈ ਕਿ , “ਜੇ ਮੈਂ ਆਪਣੀ ਮਾਂ ਦੇ ਪੇਟ ‘ਚ 9 ਮਹੀਨੇ ਰਹਿ ਸਕਦੀ ਹਾਂ, ਤਾਂ ਕੀ ਤੁਸੀ ਭਾਰਤ ਮਾਂ ਲਈ 21 ਦਿਨ ਘਰ ਨਹੀਂ ਰਹਿ ਸਕਦੇ। Stay Home.” ਇਸ ਬੱਚੀ ਦੀ ਪੋਸਟ ਨੂੰ ਪ੍ਰਧਾਨ ਮੋਦੀ ਨੇ ਵੀ ਸਾਂਝੀ ਕੀਤਾ ਹੈ। ਉਨ੍ਹਾਂ ਲਿਖਿਆ ਕਿ ਕਾਫੀ ਦਿਲਚਸਪ ਹੈ ਅਤੇ ਇਸ ਦਾ ਮਤਲਬ ਵੀ ਕਾਫੀ ਗਹਿਰਾ ਹੈ।
ਧਿਆਨ ਦੇਣ ਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਚੰਡੀਗੜ੍ਹ ਵਿਚ 5 ਵਿਅਕਤੀਆਂ ਦੀ ਰਿਪੋਰਟ ਪੌਜ਼ਟਿਵ ਆਈ ਹੈ। ਜਿਸ ਕਰਨ ਇਥੇ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ।