ਬਟਾਲਾ: ਚਾਰ ਲੁਟੇਰਿਆਂ ਨੇ ਮਾਰਿਆ ਬੈਂਕ ’ਚ ਡਾਕਾ, ਗਾਰਡ ਦੀ ਬੰਦੂਕ ਖੋਹ ਕੇ ਫ਼ਰਾਰ

TeamGlobalPunjab
1 Min Read

ਬਟਾਲਾ: ਬਟਾਲਾ ਦੇ ਨੇੜਲੇ ਪਿੰਡ ਬਹਾਦੁਰ ਸੇਨ ਵਿਖੇ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਵਿਖੇ 4 ਨੌਜਵਾਨਾਂ ਨੇ ਦਾਖਿਲ ਹੋ ਕੇ ਡਕੈਤੀ ਕੀਤੀ ਹੈ। ਦੁਪਹਿਰ 1.50 ’ਤੇ ਚਾਰ ਨਕਾਬਪੋਸ਼ ਨੌਜਵਾਨ ਕਾਰ ਵਿੱਚ ਆਏ ਤੇ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਸਾਢੇ ਤਿੰਨ ਲੱਖ ਰੁਪਏ ਲੁੱਟ ਲਏ। ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਲੁਟੇਰਿਆਂ ਨੇ ਗਾਰਡ ਦੀ ਕੁੱਟਮਾਰ ਕੀਤੀ। ਜਾਂਦੇ ਹੋਏ ਗਾਰਡ ਦੀ 12 ਬੋਰ ਬੰਦੂਕ ਤੇ ਕਾਰਤੂਸ ਲੈ ਗਏ। ਘਟਨਾ ਸੀਸੀਟੀਵੀ ਕੈਮਰਿਆਂ ’ਤੇ ਕੈਦ ਹੋ ਗਈ ਹੈ।  ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚਕੇ  ਮਾਮਲੇ ਦੀ ਜਾਂਚ ਕਰ ਰਹੇ ਹਨ।

 

 

Share This Article
Leave a Comment