ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਇਸ ‘ਚ ਹੀ ਪੰਜਾਬ ਸਰਕਾਰ ਨੇ ਵਿਸਾਖੀ ਦੇ ਮੌਕੇ ਕੀਤੀ ਜਾਣ ਵਾਲੀ ਗਜ਼ਟਿਡ ਛੁੱਟੀ ਨੂੰ 14 ਅਪ੍ਰੈਲ 2020 ਦੀ ਬਜਾਏ 13 ਅਪ੍ਰੈਲ 2020 ਨੂੰ ਕਰਨ ਦਾ ਐਲਾਨ ਕੀਤਾ ਹੈ। ਹੁਣ ਪੰਜਾਬ ‘ਚ 14 ਅਪ੍ਰੈਲ ਦੀ ਥਾਂ 13 ਅਪ੍ਰੈਲ ਨੂੰ ਵਿਸਾਖੀ ਦੀ ਗਜ਼ਟਿਡ ਛੁੱਟੀ ਰਹੇਗੀ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਮੁਤਾਬਕ 13 ਅਪ੍ਰੈਲ 2020 ਨੂੰ ਸਰਕਾਰ ਦੇ ਸਾਰੇ ਸਰਕਾਰੀ ਦਫਤਰ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਸਰਕਾਰੀ/ਵਿਦਿਅਕ ਅਦਾਰੇ ਇਸ ਦਿਨ ਪੂਰੀ ਤਰ੍ਹਾਂ ਬੰਦ ਰਹਿਣਗੇ।
ਸਰਕਾਰੀ ਬੁਲਾਰੇ ਨੇ ਅੱਗੇ ਇਹ ਵੀ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਵਸ ਦੀ ਗਜ਼ਟਿਡ ਛੁੱਟੀ ਪਹਿਲਾਂ ਵਾਂਗ 14 ਅਪ੍ਰੈਲ 2020 ਨੂੰ ਹੀ ਕੀਤੀ ਜਾਵੇਗੀ।