ਪੀਐਮ ਮੋਦੀ ਪਹੁੰਚੇ ਵਾਸ਼ਿੰਗਟਨ,ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ

TeamGlobalPunjab
1 Min Read

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ਲਈ ਵਾਸ਼ਿੰਗਟਨ ਪਹੁੰਚ ਗਏ ਹਨ।ਉਥੇ ਉਨ੍ਹਾਂ ਦੇ ਸੁਆਗਤ ਲਈ ਅਮਰੀਕਾ ਦੇ ਉੱਚ ਆਗੂਆਂ ਤੋਂ ਇਲਾਵਾ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੀ ਮੌਜੂਦ ਸੀ। ਪ੍ਰਧਾਨ ਮੰਤਰੀ ਦੇ ਆਉਣ ਦਾ ਇੰਤਜ਼ਾਰ ਪਹਿਲਾਂ ਤੋਂ ਹੀ ਹੋ ਰਿਹਾ ਸੀ।ਪੀਐਮ ਮੋਦੀ ਹੁਣ ਇੱਥੋਂ ਸਿੱਧਾ ਪੈਨਸਿਲਵੇਨੀਆ ਐਵੇਨਿਊ ਸਥਿਤ ਹੋਟਲ ਵਿਲਾਰਡ ਇੰਟਰਕੌਂਟੀਨੈਂਟਲ ਲਈ ਰਵਾਨਾ ਹੋਣਗੇ ਅਤੇ ਇੱਥੇ ਹੀ ਰਹਿਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਵਾਸ਼ਿੰਗਟਨ ਡੀਸੀ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਦੁਆਰਾ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕਰਨ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਮੋਦੀ ਨਾਲ ਇਸ ਦੌਰੇ ‘ਤੇ ਗਏ ਪ੍ਰਤੀਨਿਧੀਮੰਡਲ ‘ਚ ਵਿਦੇਸ਼ ਸਕੱਤਰ ਹਰਵਰਧਨ ਸ਼੍ਰੀਗਲਾ ਵੀ ਹਨ। ਉਥੇ ਪਹੁੰਚਣ ਤੋਂ ਬਾਅਦ ਸ੍ਰੀਗਲਾ ਨੇ ਟਵੀਟ ਕੀਤਾ, ਨਮਸਤੇ USA! ਇੱਥੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਅਮਰੀਕਾ ‘ਚ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀ ਬ੍ਰਾਇਨ ਮੈਕ ਕਿਯੋਨ ਨੇ ਕੀਤਾ।

23 ਸਤੰਬਰ ਨੂੰ ਅਮਰੀਕੀ ਸਮੇਂ ਅਨੁਸਾਰ ਸਵੇਰੇ 9:40 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 7:15 ਵਜੇ ਤੋਂ) ਪ੍ਰਧਾਨ ਮੰਤਰੀ ਮੋਦੀ ਆਪਣੇ ਹੋਟਲ ਵਿੱਚ ਹੀ ਵੱਖ -ਵੱਖ ਸੀਈਓਜ਼ ਨੂੰ ਮਿਲਣਗੇ। ਇਨ੍ਹਾਂ ਸੀਈਓਜ਼ ਵਿੱਚ ਕੁਆਲਕਾਮ ਦੇ ਪ੍ਰਧਾਨ ਅਤੇ ਸੀਈਓ, ਅਡੋਬ ਦੇ ਚੇਅਰਮੈਨ, ਫਸਟ ਸੋਲਰ ਦੇ ਸੀਈਓ, ਜਨਰਲ ਐਟੋਮਿਕਸ ਦੇ ਚੇਅਰਮੈਨ ਅਤੇ ਸੀਈਓ ਅਤੇ ਬਲੈਕਸਟੋਨ ਦੇ ਸੰਸਥਾਪਕ ਸ਼ਾਮਲ ਹੋਣਗੇ।

Share This Article
Leave a Comment