ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਕਵੇਟਾ ‘ਚ ਬੰਬ ਧਮਾਕੇ ਦੌਰਾਨ 15 ਲੋਕਾਂ ਦੀ ਮੌਤ ਹੋ ਗਈ ਅਤੇ 21 ਲੋਕ ਜ਼ਖਮੀ ਹੋ ਗਏ।
ਇਹ ਧਮਾਕਾ ਇੱਕ ਮਸਜਿਦ ਦੇ ਅੰਦਰ ਕੀਤਾ ਗਿਆ ਇਸ ਬੰਬ ਧਮਾਕੇ ਦੇ ਵਿੱਚ ਪੁਲੀਸ ਦਾ ਡੀਐੱਸਪੀ ਵੀ ਮਾਰਿਆ ਗਿਆ।
ਧਮਾਕਾ ਉਦੋਂ ਹੋਇਆ ਜਦੋਂ ਮਸਜਿਦ ਦੇ ਅੰਦਰ ਨਮਾਜ਼ ਪੜ੍ਹੀ ਜਾ ਰਹੀ ਸੀ ਬੰਬ ਧਮਾਕੇ ਦੇ ਨਾਲ ਮਸਜਿਦ ਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਅੰਦਰ ਦਰਵਾਜ਼ੇ ਵੀ ਟੁੱਟ ਕੇ ਅਤੇ ਮਸਜਿਦ ਦੇ ਅੰਦਰ ਹਨੇਰਾ ਹੀ ਛਾ ਗਿਆ।
ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਤਿੰਨ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਸ਼ਨਾਖ਼ਤ ਸ਼ੁਰੂ ਕਰ ਦਿੱਤੀ।