ਨਿਰਭਿਯਾ ਕੇਸ : ਦੋਸ਼ੀ ਅਕਸ਼ੇ ਦੀ ਪਟੀਸਨ ਰਾਸ਼ਟਰਪਤੀ ਵਲੋਂ ਖਾਰਜ਼

TeamGlobalPunjab
1 Min Read

ਨਵੀ ਦਿੱਲੀ : ਨਿਰਭਿਯਾ ਦੋਸ਼ੀਆਂ ਵਲੋਂ ਆਪਣੀ ਫਾਂਸੀ ਰੋਕਣ ਲਈ ਹਰ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆ ਦੋਸ਼ੀ ਅਕਸ਼ੇ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸਨ ਪਾਈ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ। ਦਸਣਯੋਗ ਹੈ ਕਿ ਇਸ ਤੋਂ ਪਹਿਲਾ ਮੁਕੇਸ਼ ਅਤੇ ਵਿਨੈ ਦੀ ਪਟੀਸਨ ਨੂੰ ਰਾਸ਼ਟਰਪਤੀ ਨੇ ਖਾਰਜ਼ ਕਰ ਦਿੱਤਾ ਸੀ। ਇਸ ਤੋਂ ਬਾਅਦ 1 ਫਰਵਰੀ ਵਾਲੇ ਦਿਨ ਦੋਸ਼ੀ ਅਕਸ਼ੇ ਨੇ ਰਹਿਮ ਦੀ ਪਟੀਸਨ ਦਾਇਰ ਕੀਤੀ ਸੀ ।
ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਹਾਈ ਕੋਰਟ ਵਲੋਂ ਖਾਰਜ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਅਦਾਲਤ ਨੇ ਕਿਹਾ ਕਿ ਚਾਰਾਂ ਦੋਸ਼ੀਆਂ ਨੂੰ ਅਲੱਗ ਅਲੱਗ ਫਾਂਸੀ ਨਹੀਂ ਦਿਤੀ ਜਾ ਸਕਦੀ। ਦੱਸਣਯੋਗ ਹੈ ਕਿ ਬੀਤੇ ਐਤਵਾਰ ਇਸ ਮਾਮਲੇ ਤੇ ਅਦਾਲਤ ਨੇ ਫੈਸਲਾ ਨਹੀਂ ਸੁਣਾਇਆ ਸੀ। ਕੇਂਦਰ ਸਰਕਾਰ ਨੇ ਹਾਈ ਕੋਰਟ ਵਿਚ ਪਟੀਸਨ ਪਾਉਂਦਿਆਂ ਕਿਹਾ ਸੀ ਕਿ ਚਾਰਾਂ ਦੋਸ਼ੀਆਂ ਵਲੋਂ ਜੁਡੀਸ਼ਲ ਸਿਸਟਮ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜੇ ਦੋਸ਼ੀਆਂ ਦੀਆਂ ਪਟੀਸ਼ਨਾਂ ਖਾਰਜ਼ ਹੋ ਚੁਕੀਆਂ ਹਨ ਉਨ੍ਹਾਂ ਦੋਸ਼ੀਆਂ ਨੂੰ ਫਾਂਸੀ ਤੋਂ ਰਾਹਤ ਨਹੀਂ ਦਿਤੀ ਜਾਣੀ ਚਾਹੀਦੀ ।

Share This Article
Leave a Comment