ਅੰਮ੍ਰਿਤਸਰ: ਤਾਮਿਲ ਨਾਡੂ ਦੇ ਕੁਨੂਰ ਨੇੜੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਨਾਇਕ ਗੁਰਸੇਵਕ ਸਿੰਘ ਦੀ ਦੇਹ ਅੱਜ ਪਿੰਡ ਦੋਦੇ ਸੋਢੀਆ ’ਚ ਪਹੁੰਚ ਗਈ ਹੈ। ਇਲਾਕੇ ਦੇ ਲੋਕਾਂ ਨੂੰ ਨਾਇਕ ਦੇ ਅੰਤਿਮ ਦਰਸ਼ਨ ਕਰਵਾਏ ਜਾਣਗੇ ਅਤੇ ਸੈਨਿਕ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਹੋਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਦੇਹ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਨੇੜਲੇ ਪਿੰਡ ਦੋਦੇ ਸੋਢੀਆਂ ਵਿਖੇ ਪੁੱਜ ਗਈ ਹੈ, ਜਿੱਥੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਗੁਰਸੇਵਕ ਸਿੰਘ ਦੀ ਲਾਸ਼ ਦੀ ਪਛਾਣ ਲਈ ਕਾਫ਼ੀ ਜਾਂਚ ਪੜਤਾਲ ਕੀਤੀ ਗਈ ਤੇ ਇਸ ਕਾਰਨ ਦੇਹ ਉਸ ਦੇ ਪਿੰਡ ਭੇਜਣ ’ਚ ਵਕਤ ਲੱਗ ਗਿਆ।