ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਇੱਕ ਵਾਰ ਮੁੜ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਵਿੱਤੀ ਮਦਦ ਲਈ ਗੁਹਾਰ ਲਗਾਈ ਹੈ। ਉਹਨਾਂ ਦੱਸਿਆ ਕਿ ਟੋਰਾਂਟੋ ਸਮੇਤ ਪੂਰੇ ਕੈਨੇਡਾ ਦੀਆਂ ਮਿਊਸੀਪੈਲਟੀਜ਼ ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਇਕੱਲੇ ਟੋਰਾਂਟੋ ਦਾ ਹੀ 1 ਬਿਲੀਅਨ ਤੋਂ ਉੱਪਰ ਦਾ ਨੁਕਸਾਨ ਕੋਵਿਡ-19 ਦੀ ਇਸ ਮਹਾਂਮਾਰੀ ਦੌਰਾਨ ਹੋਇਆ ਹੈ। ਉਹਨਾਂ ਦੱਸਿਆ ਕਿ ਟੋਰਾਂਟੋ ਰੀਜਨ ਮੁਲਕ ਦੀ ਜੀਡੀਪੀ ਵਿੱਚ ਹਿੱਸਾ ਪਾਉਦਾ ਹੈ। ਮੁਲਕ ਦੇ ਪੈਰਾਂ ਸਿਰ ਆਉਣ ਲਈ ਜ਼ਰੂਰੀ ਹੈ। ਇਹ ਰੀਜਨ ਵੀ ਪੈਰਾਂ ‘ਤੇ ਖੜਾ ਹੋਵੇ। ਮੇਅਰ ਜੌਨ ਟੋਰੀ ਨੇ ਦੱਸਿਆ ਕਿ ਉਹਨਾਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਵਿੱਤ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਹੁਣ ਉਹ ਜੀਟੀਏ ਰੀਜ਼ਨ ਦੇ ਮੇਅਰਜ਼ ਨਾਲ ਮੁਲਾਕਾਤ ਕਰਨਗੇ।