.ਐਨਡੀਪੀ ਪਾਰਟੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਵੱਲੋਂ ਹਾਊਸ ਸਸਪੈਂਡ ਕਰਨ ਸਬੰਧੀ ਸਰਕਾਰ ਵੱਲੋਂ ਲਿਆਂਦੇ ਮੋਸ਼ਨ ਦਾ ਸਮਰਥਨ ਕਰਨ ਦਾ ਇਸ਼ਾਰਾ ਕੀਤਾ। ਸਿੰਘ ਨੇ ਸਾਫ ਕੀਤਾ ਕਿ ਜੇਕਰ ਸਰਕਾਰ ਕੈਨੇਡਾ ਦੇ ਕਰਮਚਾਰੀਆਂ ਨੂੰ ਬਿਮਾਰ ਹੋਣ ਦੀ ਸੂਰਤ ਵਿੱਚ ਪੇਡ ਸਿੱਕ ਲੀਵ ਸਬੰਧੀ ਲਿਆਂਦੇ ਮੋਸ਼ਨ ਦਾ ਸਮਰਥਨ ਕਰੇਗੀ ਅਤੇ ਡਿਸਏਬਲ ਕੈਨੇਡੀਅਨਾਂ ਲਈ ਸਪੋਰਟ ਦਾ ਐਲਾਨ ਕਰੇਗੀ ਤਾਂ ਉਹ ਹਾਊਸ ਸਸਪੈਂਡ ਕਰਨ ਦੇ ਹੱਕ ਵਿੱਚ ਵੋਟ ਪਾਉਣਗੇ।