ਦਲੇਰਾਨਾ ਤਰੀਕੇ ਨਾਲ ਨਜਿੱਠਣ ਵਾਲੇ ਅਵਿਜੋਤ ਨੂੰ ਮਿਲਣ ਪਹੁੰਚੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ, ਦੀਪ ਸਿੰਘ ਤੇ ਅਦਾਕਾਰਾ ਸੋਨੀਆ ਮਾਨ

TeamGlobalPunjab
1 Min Read

ਚੰਡੀਗੜ੍ਹ ਪੁਲਿਸ ਵੱਲੋਂ ਸ਼ਨੀਵਾਰ ਨੂੰ ਚੱਲ ਰਹੇ ਕਿਸਾਨਾਂ ਦੇ ਵਿਰੋਧ ਦੇ ਸਿਲਸਿਲੇ ਵਿੱਚ ਇੱਕ 13 ਸਾਲ ਦੇ ਅਵਿਜੋਤ  ਨੂੰ ਗ੍ਰਿਫਤਾਰ ਕੀਤਾ ਗਿਆ। ਅਵਿਜੋਤ  ਨੇ ਬਹਾਦਰੀ ਨਾਲ ਜੇਲ੍ਹ ਜਾਣਾ ਸਵੀਕਾਰ ਕੀਤਾ ਸੀ।ਉਸਦਾ ਅੰਦੋਲਨ ਪ੍ਰਤੀ ਐਨਾਂ ਜਜ਼ਬਾ ਦੇਖ ਕੇ ਲੋਕਾਂ ‘ਚ ਹੋਰ ਹੌਸਲਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਵਿਜੋਤ ਦੀ ਸਾਰੇ ਪਾਸੇ ਪ੍ਰੰਸ਼ਸਾਂ ਹੋ ਰਹੀ ਹੈ।

ਚੰਡੀਗੜ੍ਹ ਪੁਲਿਸ ਨੂੰ ਦਲੇਰਾਨਾ ਤਰੀਕੇ ਨਾਲ ਨਜਿੱਠਣ ਵਾਲੇ ਅਵਿਜੋਤ ਕੋਲ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ  ਤੇ ਅਦਾਕਾਰਾ ਸੋਨੀਆ ਮਾਨ ਪਹੁੰਚੇ। ਉਨ੍ਹਾਂ ਨੇ ਕਿਹਾ ਅਵਿਜੋਤ ਸਿੰਘ ਸਾਡੇ ਕਿਸਾਨ ਅੰਦੋਲਨ ਦੀ ਗਹਿਰਾਈ ਤੇ ਬੁਲੰਦੀ ਦਾ ਪ੍ਰਤੀਕ ਬਣ ਓੁੱਭਰਿਆ ਹੈ।

 ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਸ ਨਾਬਾਲਗ ਲੜਕੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਚੜੂਨੀ ਨੇ ਇਸ ਕਾਰਵਾਈ ਨੂੰ ਬੇਹੱਦ ਸ਼ਰਮਨਾਕ ਦੱਸਦਿਆਂ ਇਸ 13 ਸਾਲ ਦੇ ਨਾਬਾਲਗ ਲੜਕੇ ਨੂੰ ਸ਼ਾਬਾਸ਼ੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਪੂਰਾ ਦੇਸ਼ ਉਸ ਦੇ ਨਾਲ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਲਿਖਿਆ ਕਿ ਜੇਕਰ ਬੱਚੇ ਨਾਲ ਕੁਝ ਵੀ ਗਲਤ ਹੋਇਆ ਤਾਂ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਾਣਗੀਆਂ।

- Advertisement -

ਦੱਸ ਦਈਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਸੰਘਰਸ਼ ਨੂੰ ਲੰਮਾ ਸਮਾਂ ਹੋ ਗਿਆ ਹੈ। ਜਿਥੇ ਅਜੇ ਤੱਕ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

Share this Article
Leave a comment