ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਸ਼ੁਰੂ, ਦਾਗੀ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਸਫ਼ਾਈ ਦੇਣੀ ਪਵੇਗੀ: ਸੀ.ਈ.ਸੀ.

TeamGlobalPunjab
3 Min Read

ਨਵੀਂ ਦਿੱਲੀ : 5 ਰਾਜਾਂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਕੋਰੋਨਾ ਕਾਰਨ ਹੋਏ ਪ੍ਰਭਾਵਿਤ, ਪਰ ਨਿਰਪੱਖ ਚੋਣਾਂ ਕਰਵਾਉਣਾ ਸਾਡਾ ਟੀਚਾ ਹੈ। ਦੱਸ ਦੇਈਏ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦਿਆਂ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।

ਕੁੱਝ ਸਮੇਂ ‘ਚ ਹੀ ਇਹ ਜਾਣਕਾਰੀ ਮਿਲ ਜਾਵੇਗੀ ਕਿ ਕਿਹੜੇ ਸੂਬੇ ਵਿੱਚ ਕਿੰਨੇ ਗੇੜਾਂ ਵਿੱਚ ਅਤੇ ਕਿਹੜੀਆਂ ਤਰੀਕਾਂ ਨੂੰ ਵੋਟਾਂ ਪੈਣੀਆਂ ਹਨ। ਇਸ ਦੇ ਨਾਲ ਹੀ ਨਾਮਾਂਕਣ ਦੀਆਂ ਤਰੀਕਾਂ, ਪੜਤਾਲ, ਨਤੀਜੇ ਆਦਿ ਬਾਰੇ ਵੀ ਜਾਣਕਾਰੀ ਮਿਲੇਗੀ। ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਪੰਜਾਬ ਅਤੇ ਗੋਆ ਵਿੱਚ ਅਗਲੇ ਕੁੱਝ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦੇਸ਼ ਦੇ ਪੰਜ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ ਫਰਵਰੀ-ਮਾਰਚ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉੱਤਰ ਪ੍ਰਦੇਸ਼ ਵਿੱਚ 403 ਵਿਧਾਨ ਸਭਾ ਸੀਟਾਂ ਹਨ ਜਦਕਿ ਉੱਤਰਾਖੰਡ ਵਿੱਚ 70 ਸੀਟਾਂ ਹਨ। ਇਸ ਤੋਂ ਇਲਾਵਾ ਪੰਜਾਬ ਦੀਆਂ 117, ਮਨੀਪੁਰ ਦੀਆਂ 60 ਅਤੇ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ।

  • ਸੀਈਸੀ ਸੁਸ਼ੀਲ ਚੰਦਰਾ ਨੇ ਦੱਸਿਆ ਕਿ ਇਸ ਵਾਰ 16 ਫੀਸਦੀ ਪੋਲਿੰਗ ਬੂਥ ਵਧਾਏ ਗਏ ਹਨ। 2.15 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਚੋਣਾਂ ਕੋਵਿਡ ਪ੍ਰੋਟੋਕਾਲ ਤਹਿਤ ਕਰਵਾਈਆਂ ਜਾਣਗੀਆਂ। ਪੋਲਿੰਗ ਬੂਥਾਂ ‘ਤੇ ਕੋਰੋਨਾ ਤੋਂ ਬਚਾਅ ਲਈ ਮਾਸਕ, ਸੈਨੀਟਾਈਜ਼ਰ ਆਦਿ ਮੁਹੱਈਆ ਕਰਵਾਏ ਜਾਣਗੇ। ਥਰਮਲ ਸਕੈਨਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
  • ਸੀਈਸੀ ਸੁਸ਼ੀਲ ਚੰਦਰਾ ਨੇ ਦੱਸਿਆ ਕਿ ਇਸ ਚੋਣ ਵਿੱਚ ਸਰਵਿਸ ਵੋਟਰਾਂ ਸਮੇਤ 18.34 ਕਰੋੜ ਵੋਟਰ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ 8.55 ਕਰੋੜ ਮਹਿਲਾ ਵੋਟਰ ਹਨ। 24.9 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਹਰ ਵਿਧਾਨ ਸਭਾ ਹਲਕੇ ਵਿੱਚ ਘੱਟੋ-ਘੱਟ ਇੱਕ ਪੋਲਿੰਗ ਸਟੇਸ਼ਨ ਹੋਵੇਗਾ, ਜਿਸ ਦਾ ਸੰਚਾਲਨ ਪੂਰੀ ਤਰ੍ਹਾਂ ਔਰਤਾਂ ਦੇ ਹੱਥ ਵਿੱਚ ਹੋਵੇਗਾ। ਇੱਥੋਂ ਤੱਕ ਕਿ ਇਸ ਪੋਲਿੰਗ ਸਟੇਸ਼ਨ ‘ਤੇ ਸੁਰੱਖਿਆ ਕਰਮਚਾਰੀ ਵੀ ਔਰਤਾਂ ਹੀ ਹੋਣਗੇ।
  • ਸੀਈਸੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਇਸ ਵਾਰ ਕਮਿਸ਼ਨ ਨੇ ਤਿੰਨ ਟੀਚਿਆਂ ‘ਤੇ ਕੰਮ ਕੀਤਾ ਹੈ। ਇਹ ਟੀਚੇ ਆਸਾਨ ਅਤੇ ਕੋਵਿਡ ਸੁਰੱਖਿਅਤ ਚੋਣਾਂ ਦੇ ਨਾਲ-ਨਾਲ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਹਨ।
  • ਸੀਈਸੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਕੋਰੋਨਾ ਦੌਰ ਦੌਰਾਨ ਪੰਜ ਰਾਜਾਂ ਦੇ 690 ਵਿਧਾਨ ਸਭਾ ਹਲਕਿਆਂ ਵਿੱਚ ਕੋਵਿਡ ਸੁਰੱਖਿਅਤ ਚੋਣਾਂ ਕਰਵਾਉਣਾ ਬਹੁਤ ਚੁਣੌਤੀਪੂਰਨ ਕੰਮ ਹੈ। ਇਨ੍ਹਾਂ ਚੋਣਾਂ ਵਿੱਚ 18 ਕਰੋੜ ਤੋਂ ਵੱਧ ਵੋਟਰ ਹਿੱਸਾ ਲੈਣਗੇ।
  • ਸੀ.ਈ.ਸੀ. ਸੁਸ਼ੀਲ ਚੰਦਰਾ ਨੇ ਕਿਹਾ ਕਿ  ਦਾਗੀ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਸਫ਼ਾਈ ਦੇਣੀ ਪਵੇਗੀ।
Share This Article
Leave a Comment